ਬੈਂਕ ਕਰਜ਼ਾ ਧੋਖਾਦੇਹੀ ਦਾ ਮਾਮਲਾ

Jai Anmol Ambani

ਨਵੀਂ ਦਿੱਲੀ, 20 ਦਸੰਬਰ 2025 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਉਦਯੋਗਪਤੀ ਅਨਿਲ ਅੰਬਾਨੀ ਦੇ ਬੇਟੇ ਜੈ ਅਨਮੋਲ ਅੰਬਾਨੀ (Jai Anmol Ambani) ਤੋਂ ਕਥਿਤ ਬੈਂਕ ਕਰਜ਼ਾ ਧੋਖਾਦੇਹੀ ਨਾਲ ਸਬੰਧਤ ਮਨੀ ਲਾਂਡਰਿੰਗ (Money laundering) ਮਾਮਲੇ `ਚ ਪੁੱਛਗਿੱਛ ਕੀਤੀ । ਈ. ਡੀ. ਦੀ ਜਾਂਚ ਯੈਸ ਬੈਂਕ ਨਾਲ ਸਬੰਧਤ ਹੈ ।

ਨਿਵੇਸ਼ਾਂ ਦਾ ਇਕ ਵੱਡਾ ਹਿੱਸਾ ਬਦਲ ਗਿਆ ਗੈਰ-ਕਾਰਗੁਜ਼ਾਰੀ ਨਿਵੇੇਸ਼ਾਂ ਵਿਚ

ਅਧਿਕਾਰੀਆਂ ਅਨੁਸਾਰ 31 ਮਾਰਚ-2017 ਤੱਕ ਬੈਂਕ ਦੇ ਰਿਲਾਇੰਸ ਅਨਿਲ ਧੀਰੂਭਾਈ ਅੰਬਾਨੀ ਗਰੁੱਪ (Reliance Anil Dhirubhai Ambani Group) (ਏ. ਡੀ. ਏ. ਜੀ.) `ਚ ਲੱਗਭਗ 6,000 ਕਰੋੜ ਰੁਪਏ ਦਾ ਕਰਜ਼ਾ ਸੀ ਅਤੇ ਇਹ ਅੰਕੜਾ ਇਕ ਸਾਲ ਦੇ ਅੰਦਰ (31 ਮਾਰਚ, 2018 ਤੱਕ) ਦੁੱਗਣਾ ਹੋ ਕੇ 13 ਹਜ਼ਾਰ ਕਰੋੜ ਰੁਪਏ ਹੋ ਗਿਆ।

ਇਨ੍ਹਾਂ ਕੰਪਨੀਆਂ `ਚ ਰਿਲਾਇੰਸ ਹੋਮ ਫਾਈਨੈਂਸ ਲਿਮਟਿਡ (ਆਰ. ਐੱਚ. ਐੱਫ. ਐੱਲ.) ਅਤੇ ਰਿਲਾਇੰਸ ਕਮਰਸ਼ੀਅਲ ਫਾਈਨੈਂਸ ਲਿਮਟਿਡ (ਆਰ. ਸੀ. ਐੱਫ. ਐੱਲ.) ਸ਼ਾਮਲ ਸਨ। ਏਜੰਸੀ ਨੇ ਦੋਸ਼ ਲਾਇਆ ਸੀ ਕਿ ਇਨ੍ਹਾਂ ਨਿਵੇਸ਼ਾਂ ਦਾ ਇਕ `ਵੱਡਾ` ਹਿੱਸਾ ਗੈਰ-ਕਾਰਗੁਜ਼ਾਰੀ ਨਿਵੇਸ਼ਾਂ (ਐੱਨ. ਪੀ. ਆਈ.) `ਚ ਬਦਲ ਗਿਆ ਅਤੇ ਇਸ ਦੇ ਨਤੀਜੇ ਵਜੋਂ ਇਨ੍ਹਾਂ ਲੈਣ-ਦੇਣ ਨਾਲ ਬੈਂਕ ਨੂੰ 3,300 ਕਰੋੜ ਦਾ ਨੁਕਸਾਨ ਹੋਇਆ ।

Read More : ਮਾਮਲਾ ਬੈਂਕ ਨਾਲ 228 ਕਰੋੜ ਰੁਪਏ ਦੀ ਧੋਖਾਦੇਹੀ ਦਾ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *