ਮਾਮਲਾ ਬੈਂਕ ਨਾਲ ਧੋਖਾਦੇਹੀ ਦਾ

Anil Ambani

ਨਵੀਂ ਦਿੱਲੀ, 24 ਜਨਵਰੀ 2026 : ਸੁਪਰੀਮ ਕੋਰਟ (Supreme Court) ਨੇ ਅਨਿਲ ਅੰਬਾਨੀ ਤੇ ਅਨਿਲ ਧੀਰੁਭਾਈ ਅੰਬਾਨੀ ਗਰੁੱਪ (ਏ. ਡੀ. ਏ. ਜੀ.) ਨੂੰ ਇਕ ਜਨਹਿੱਤ ਪਟੀਸ਼ਨ (ਪੀ. ਆਈ. ਐੱਲ.) `ਤੇ ਨਵੇਂ ਨੋਟਿਸ ਜਾਰੀ (Notice issued) ਕੀਤੇ ਹਨ ।

ਅਨਿਲ ਅੰਬਾਨੀ ਨੂੰ ਸੁਪਰੀਮ ਕੋਰਟ ਦਾ ਨੋਟਿਸ

ਪਟੀਸ਼ਨ `ਚ ਬੈਂਕਿੰਗ ਤੇ ਕਾਰਪੋਰੇਟ ਧੋਖਾਦੇਹੀ ਮਾਮਲੇ (Banking and corporate fraud cases) `ਚ ਉਨ੍ਹਾਂ ਵਿਰੁੱਧ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕੀਤੀ ਗਈ ਹੈ । ਸੁਪਰੀਮ ਕੋਰਟ ਨੇ ਸੀ. ਬੀ. ਆਈ. ਤੇ ਈ. ਡੀ. ਨੂੰ ਕਥਿਤ ਧੋਖਾਦੇਹੀ ਦੀ ਜਾਂਚ `ਤੇ 10 ਦਿਨਾਂ ਅੰਦਰ ਸੀਲਬੰਦ ਲਿਫਾਫੇ `ਚ ਸਟੇਟਸ ਰਿਪੋਰਟ ਦਾਇਰ ਕਰਨ ਦਾ ਨਿਰਦੇਸ਼ ਵੀ ਦਿੱਤਾ ਹੈ ।

ਚੀਫ਼ ਜਸਟਿਸ ਸੂਰਿਆਕਾਂਤ ਤੇ ਜਸਟਿਸ ਜੋਇਮਲਿਆ ਬਾਗਚੀ ਦੀ ਬੈਂਚ ਨੇ ਨੋਟ ਕੀਤਾ ਕਿ ਪਟੀਸ਼ਨਰ ਤੇ ਸਾਬਕਾ ਕੇਂਦਰੀ ਸਕੱਤਰ ਈ. ਏ. ਐੱਸ. ਸ਼ਰਮਾ ਵੱਲੋਂ ਦਾਇਰ ਜਨਹਿੱਤ ਪਟੀਸ਼ਨ `ਚ ਅਨਿਲ ਅੰਬਾਨੀ (Anil Ambani) ਤੇ ਏ. ਡੀ. ਏ. ਜੀ. ਨੂੰ ਪਹਿਲਾਂ ਹੀ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ ।

Read More : ਅਨਿਲ ਅੰਬਾਨੀ ਦੇ ਬੇਟੇ ਅਨਮੋਲ ਨੂੰ ਹਾਈ ਕੋਰਟ ਤੋਂ ਝਟਕਾ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *