ਬਿਹਾਰ ਚ ਹੋਈ ਵਿਆਹੁਤਾ ਨਾਲ ਸੜਕਤੇ ਹੀ ਜਬਰ-ਜ਼ਨਾਹ ਦੀ ਕੋਸਿ਼ਸ਼

Rape

ਨਾਲੰਦਾ, 1 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਦੇ ਨਾਲੰਦਾ ਜਿਲਾ ਦੇ ਨੂਰਸਰਾਏ ਖੇਤਰ ਵਿਖੇ ਇਕ ਮਹਿਲਾ ਨੂੰ ਸਰੇਆਮ ਜਬਰ ਜਨਾਹ (Rape) ਕਰਨ ਦੀ ਕੋਸਿ਼ਸ਼ ਕਰਨ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਹੈ ।

ਕੀ ਹੈ ਸਮੁੱਚਾ ਮਾਮਲਾ

ਬਿਹਾਰ ਦੇ ਨਾਲੰਦਾ (Nalanda) ਵਿਚ ਇਕ ਵਿਆਹੁਤਾ ਨਾਲ ਸੜਕ `ਤੇ ਸ਼ਰੇਆਮ ਜਬਰ-ਜ਼ਨਾਹ ਦੀ ਕੋਸਿ਼ਸ਼ ਕੀਤੀ ਗਈ । ਕੁਝ ਬਦਮਾਸ਼ਾਂ ਨੇ ਔਰਤ ਨੂੰ ਗਲਤ ਢੰਗ ਨਾਲ ਫੜ ਲਿਆ । ਜਬਰ-ਜ਼ਨਾਹ ਦੀ ਕੋਸਿ਼ਸ਼ ਦੀ ਬਦਮਾਸ਼ਾਂ ਨੇ ਵੀਡੀਓ ਵੀ ਬਣਾਈ । ਔਰਤ ਨੇ ਜਦੋਂ ਥਾਣੇ `ਚ ਇਸ ਦੀ ਸਿ਼ਕਾਇਤ ਕੀਤੀ ਤਾਂ ਮੁਲਜ਼ਮਾਂ ਨੇ ਵੀਡੀਓ ਵਾਇਰਲ ਕਰ ਦਿੱਤੀ ।

ਪੁਲਸ ਨੇ ਕਰ ਲਿਆ ਹੈ ਦੋ ਨੂੰ ਗ੍ਰਿਫ਼ਤਾਰ

ਇਹ ਮਾਮਲਾ ਮੁੱਖ ਮੰਤਰੀ ਨਿਤੀਸ਼ ਦੇ ਜੱਦੀ ਜਿਲਾ ਨਾਲੰਦਾ ਦੇ ਨੂਰਸਰਾਏ ਥਾਣਾ ਇਲਾਕੇ ਦਾ ਹੈ । ਪੀੜਤਾ ਨੇ ਥਾਣੇ `ਚ ਸਿ਼ਕਾਇਤ ਕੀਤੀ ਹੈ । ਪੁਲਸ ਨੇ 2 ਮੁਲਜ਼ਮਾਂ ਨੂੰ ਗ੍ਰਿਫਤਾਰ (Arrested) ਕਰ ਲਿਆ ਹੈ । ਔਰਤ ਵਿਆਹੀ ਹੋਈ ਹੈ, ਉਸ ਦੇ 2 ਬੱਚੇ ਹਨ । ਉਸ ਦਾ ਪਤੀ ਰੋਜ਼ਗਾਰ ਦੇ ਸਿਲਸਿਲੇ `ਚ ਮਹਾਰਾਸ਼ਟਰ ਦੇ ਨਾਸਿਕ `ਚ ਰਹਿੰਦਾ ਹੈ । ਉਹ ਆਪਣੇ ਸੱਸ-ਸਹੁਰੇ ਨਾਲ ਨੂਰਸਰਾਏ ਥਾਣਾ ਇਲਾਕੇ ਦੇ ਇਕ ਪਿੰਡ `ਚ ਰਹਿੰਦੀ ਹੈ ।

ਕੀ ਦੱਸਿਆ ਪੀੜ੍ਹਤ ਔਰਤ ਨੇ

ਔਰਤ ਦੇ ਮੁਤਾਬਕ 26 ਮਾਰਚ ਦੀ ਸ਼ਾਮ ਉਹ ਘਰ ਤੋਂ ਰਾਸ਼ਨ ਲਿਆਉਣ ਲਈ ਨਿਕਲੀ ਸੀ । ਰਾਸ਼ਨ ਲੈ ਕੇ ਉਹ ਘਰ ਪਰਤ ਰਹੀ ਸੀ, ਉਦੋਂ ਪਿੰਡ ਦੇ ਹੀ 3 ਮੁੰਡਿਆਂ ਨੇ ਹਨੇਰੇ ਦਾ ਫਾਇਦਾ ਉਠਾ ਕੇ ਉਸ ਨੂੰ ਫੜ ਲਿਆ । ਤਿੰਨਾਂ ਨੇ ਉਸ ਨਾਲ ਜਬਰ-ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਔਰਤ ਨੇ ਕਿਸੇ ਤਰ੍ਹਾਂ ਖੁਦ ਨੂੰ ਬਚਾ ਲਿਆ । ਵਾਇਰਲ ਵੀਡੀਓ `ਚ ਦੇਖਿਆ ਜਾ ਸਕਦਾ ਹੈ ਕਿ ਕੁਝ ਮੁੰਡੇ ਇਕ ਔਰਤ ਨੂੰ ਗੰਦੇ ਢੰਗ ਨਾਲ ਫੜ ਕੇ ਲੈ ਜਾ ਰਹੇ ਹਨ । ਔਰਤ ਵਾਰ-ਵਾਰ ਛੱਡਣ ਦੀ ਗੁਹਾਰ ਲਗਾ ਰਹੀ ਹੈ । ਵੀਡੀਓ `ਚ ਦਿਖ ਰਿਹਾ ਹੈ ਕਿ ਮੁਲਜ਼ਮਾਂ ਦੇ ਪਿੱਛੇ ਵੱਡੀ ਗਿਣਤੀ `ਚ ਲੋਕ ਚੱਲ ਰਹੇ ਹਨ ।

Read More : ਅਧਿਆਪਕ ਨੇ ਕੀਤਾ ਵਿਦਿਆਰਥਣ ਨਾਲ ਜਬਰ ਜਨਾਹ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *