ਬਦਾਯੂੰ, 26 ਜਨਵਰੀ 2026 : ਉੱਤਰ ਪ੍ਰਦੇਸ਼ ਦੇ ਬਦਾਯੂੰ ਜਿ਼ਲੇ (Badaun District) `ਚ ਲੰਘੇ ਦਿਨੀਂ ਜੰਗਲ `ਚ ਲੱਕੜਾਂ ਇਕੱਠੀਆਂ ਕਰਨ ਗਈ ਇਕ ਬਜ਼ੁਰਗ ਔਰਤ (Old woman) `ਤੇ ਇਕ ਸਾਨ੍ਹ ਨੇ ਹਮਲਾ ਕਰ ਦਿੱਤਾ ਤੇ ਉਸ ਨੂੰ ਪਟਕਾਅ ਕੇ ਮਾਰਿਆ । ਇਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ (Death) ਹੋ ਗਈ ।
2 ਘੰਟੇ ਤੱਕ ਲਾਸ਼ ਕੋਲ ਬੈਠਾ ਰਿਹਾ
ਹੈਰਾਨੀ ਦੀ ਗੱਲ ਇਹ ਹੈ ਕਿ ਘਟਨਾ ਤੋਂ ਬਾਅਦ ਸਾਨ੍ਹ ਔਰਤ ਦੀ ਲਾਸ਼ ਕੋਲ ਲੱਗਭਗ 2 ਘੰਟੇ ਬੈਠਾ ਰਿਹਾ । ਇਹ ਘਟਨਾ ਉਸਵਾਨ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਗੁਰੂ ਬਰੇਲਾ `ਚ ਵਾਪਰੀ । ਮ੍ਰਿਤਕਾ ਜਿਸ ਦੀ ਪਛਾਣ ਗੁਰੂ ਪਿੰਡ ਦੀ ਰਹਿਣ ਵਾਲੀ 70 ਸਾਲਾ ਪ੍ਰੇਮਾ ਦੇਵੀ (Prema Devi) ਵਜੋਂ ਹੋਈ ਹੈ, ਜੰਗਲ `ਚ ਲੱਕੜਾਂ ਇਕੱਠੀਆਂ ਕਰਨ ਗਈ ਸੀ । ਘਟਨਾ ਤੋਂ ਬਾਅਦ ਸਾਨ੍ਹ (Bull) ਜੰਗਲ `ਚ ਹੀ ਰਿਹਾ । ਕਿਸੇ ਵੀ ਵਿਅਕਤੀ ਨੇ ਕਾਫ਼ੀ ਦੇਰ ਤੱਕ ਲਾਸ਼ ਦੇ ਨੇੜੇ ਜਾਣ ਦੀ ਹਿੰਮਤ ਨਹੀਂ ਕੀਤੀ । ਕਾਫ਼ੀ ਕੋਸਿ਼ਸ਼ਾਂ ਤੋਂ ਬਾਅਦ ਟਰੈਕਟਰ ਦੀ ਮਦਦ ਨਾਲ ਸਾਨ੍ਹ ਨੂੰ ਉੱਥੋਂ ਭਜਾਇਆ ਗਿਆ ।
Read More : ਚਾਈਨਾ ਡੋਰ ਦੀ ਲਪੇਟ ’ਚ ਆਉਣ ਕਾਰਨ ਹੋਈ ਮਹਿਲਾ ਦੀ ਮੌਤ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
