ਅੰਮ੍ਰਿਤਸਰ ਦੇ ਸਕੂਲਾਂ ਤੇ ਸ਼ਤਾਬਦੀ ਐਕਸਪ੍ਰੈਸ ਰੇਲ ਨੂੰ ਮਿਲੀ ਉਡਾਉਣ ਦੀ ਧਮਕੀ

Bomb Threat

ਅੰਮ੍ਰਿਤਸਰ, 27 ਫਰਵਰੀ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਵਿਖੇ ਇਕ ਵਾਰ ਫਿਰ ਤੋਂ ਸਕੂਲਾਂ ਦੇ ਨਾਲ-ਨਾਲ ਸ਼ਤਾਬਦੀ ਐਕਸਪ੍ਰੈਸ ਰੇਲ ਨੂੰ ਬੰਬ ਨਾਲ ਉਡਾਉਣ (Bomb Threat) ਦੀ ਧਮਕੀ ਦਿੱਤੀ ਗਈ ਹੈ ।

ਕਿਹੜੇ ਕਿਹੜੇ ਸਕੂਲਾਂ ਨੂੰ ਦਿੱਤੀ ਗਈ ਹੈ ਧਮਕੀ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਸਕੂਲਾਂ ਦੇ ਨਾਲ-ਨਾਲ ਜੋ ਸ਼ਤਾਬਦੀ ਐਕਸਪ੍ਰੈਸ (Shatabdi Express) ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਭੇਜੀ ਗਈ ਹੈ ਦੇ ਚਲਦਿਆਂ ਜਿਹੜੇ ਸਕੂਲਾਂ ਨੂੰ ਈਮੇਲ ਭੇਜੀ ਗਈ ਹੈ ਦੇ ਵਿਚ ਡੀ. ਪੀ. ਐਸ. ਅਤੇ ਮੈਰੀਟੋਰੀਅਸ ਸਣੇ ਹੋਰ ਕਈ ਸਕੂਲ ਸ਼ਾਮਲ ਹਨ । ਇਥੇ ਹੀ ਬਸ ਨਹੀਂ ਈਮੇਲ ਵਿਚ ਭੇਜੀ ਗਈ ਧਮਕੀ ਵਿਚ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਨੂੰ ਇਨਸਾਫ ਦਵਾਉਣ ਦੀ ਗੱਲ ਆਖੀ ਗਈ ਹੈ ।

ਧਮਕੀ ਮਿਲਣ ਤੇ ਪੁਲਸ ਨੇ ਚਲਾਈ ਤਲਾਸ਼ੀ ਮੁਹਿੰਮ

ਮਿਲੀ ਜਾਣਕਾਰੀ ਮੁਤਾਬਕ ਈਮੇਲ ’ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਜਾਨੋਂ ਮਾਰਨ (kill) ਦੀ ਧਮਕੀ ਦਿੱਤੀ ਗਈ ਹੈ । ਦੱਸਣਯੋਗ ਹੈ ਕਿ ਧਮਕੀ ਭਰੀ ਈਮੇਲ ਮਗਰੋਂ ਅੰਮ੍ਰਿਤਸਰ ਪੁਲਸ ਮੈਰੀਟੋਰੀਅਸ ਸਕੂਲ ਪਹੁੰਚੀ ਅਤੇ ਉਨ੍ਹਾਂ ਵੱਲੋਂ ਤਲਾਸ਼ੀ ਅਭਿਆਨ ਚਲਾਇਆ ਗਿਆ । ਸਕੂਲ ਪ੍ਰਬੰਧਕਾਂ ਨਾਲ ਮੀਟਿੰਗ ਕਰਕੇ ਸੁਰੱਖਿਆ ਪ੍ਰਬੰਧਾਂ (Security arrangements) ਦਾ ਜਾਇਜਾ ਲਿਆ ਜਾ ਰਿਹਾ ਹੈ ਤੇ ਨਾਲ ਹੀ ਸਕੂਲ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ । ਫਿਲਹਾਲ ਪੁਲਸ ਦੀ ਟੀਮ ਵਾਪਸ ਚਲੀ ਗਈ ਹੈ ।

Read More : ਚੰਡੀਗੜ੍ਹ ਦੇ ਨਿੱਜੀ ਸਕੂਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *