ਚੰਡੀਗੜ੍ਹ, 21 ਦਸੰਬਰ 2025 : ਆਮ ਆਦਮੀ ਪਾਰਟੀ (Aam Aadmi Party) ਪੰਜਾਬ` ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ (MLA Kuldeep Singh Dhaliwal) ਨੇ ਕਿਹਾ ਕਿ ਸੁਪਰੀਮ ਕੋਰਟ ਨੇ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ `ਤੇ 19 ਜਨਵਰੀ ਦੀ ਤਰੀਕ` ਤੈਅ ਕਰ ਕੇ ਉਨ੍ਹਾਂ ਨੂੰ ਵੱਡਾ ਕਾਨੂੰਨੀ ਝਟਕਾ ਦਿੱਤਾ ਹੈ । ਹਾਈ ਕੋਰਟ ਤੋਂ ਬਾਅਦ ਹੁਣ ਸਰਵਉੱਚ ਅਦਾਲਤ ਤੋਂ ਵੀ ਅਕਾਲੀ ਆਗੂ ਨੂੰ ਕੋਈ ਰਾਹਤ ਨਹੀਂ ਮਿਲੀ ।
ਮਜੀਠੀਆ ਨੂੰ ਸਿਆਸੀ ਤੌਰ `ਤੇ ਵੀ ਕਰਾਰਾ ਝਟਕਾ ਲੱਗਾ ਹੈ
ਧਾਲੀਵਾਲ ਨੇ ਕਿਹਾ ਕਿ ਮਜੀਠੀਆ ਨੂੰ ਸਿਆਸੀ ਤੌਰ `ਤੇ ਵੀ ਕਰਾਰਾ ਝਟਕਾ ਲੱਗਾ ਹੈ । ਮਜੀਠਾ ਜਿਸ ਨੂੰ ਅਕਾਲੀ ਦਲ ਦਾ ਗੜ੍ਹ ਮੰਨਿਆ ਜਾਂਦਾ ਸੀ, ਉਥੇ ਜਿ਼ਲਾ ਪ੍ਰੀਸ਼ਦ (District Council) ਅਤੇ ਬਲਾਕ ਸੰਮਤੀ ਚੋਣਾਂ (Block Samiti Elections) ਵਿਚ ਜਨਤਾ ਨੇ ਅਕਾਲੀਆਂ ਨੂੰ ਨਕਾਰ ਦਿੱਤਾ । ਆਮ ਆਦਮੀ ਪਾਰਟੀ `ਨੇ ਮਜੀਠਾ ਦੀਆਂ 4 `ਚੋਂ 3 ਸੀਟਾਂ ਜਿੱਤ ਕੇ 50 ਸਾਲਾਂ ਤੋਂ ਚੱਲੇ ਆ ਰਹੇ ਅਕਾਲੀ ਕਬਜ਼ੇ ਨੂੰ ਖਤਮ ਕੀਤਾ ਹੈ । ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ ਨੇ ਗੈਂਗਸਟਰਾਂ ਦੀ ਮਦਦ ਨਾਲ ਚੋਣਾਂ ਜਿੱਤਣ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਦੀ ਜਨਤਾ ਨੇ ਉਨ੍ਹਾਂ ਦੀ ਸਾਜਿ਼ਸ਼ ਨੂੰ ਨਾਕਾਮ ਕਰ ਦਿੱਤਾ ।
Read More : ਪੇਡਾ ਵੱਲੋਂ ਸਾਲ 2025 `ਚ ਕੀਤੀ ਗਈ ਸ਼ਲਾਘਾਯੋਗ ਪ੍ਰਗਤੀ : ਅਮਨ ਅਰੋੜਾ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
