ਏ. ਆਈ. ਜਨਰੇਟਡ ਵੀਡੀਓਜ ਨੇ ਪਹੁੰਚਾਈ ਧਾਰਮਿਕ ਭਾਵਨਾਵਾਂ ਨੂੰ ਠੇਸ

Videos

ਅੰਮ੍ਰਿਤਸਰ, 16 ਫਰਵਰੀ 2026 : ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਦੀ ਪਰਿਕਰਮਾ ਵਿਚ ਇਕ ਨੌਜਵਾਨ ਦੇ ਜੁੱਤੀਆਂ ਸਮੇਤ ਏ. ਆਈ. ਜਨਰੇਟਡ ਵੀਡੀਓ ਵਿਚ ਦਿਖਾਈ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ । 

ਅਜਿਹਾ ਕਰਨ ਤੇ ਕਰ ਲਿਆ ਗਿਆ ਹੈ ਕੇਸ ਦਰਜ

ਮਿਲੀ ਜਾਣਕਾਰੀ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਮਰਿਆਦਾ ਨੂੰ ਠੇਸ ਪਹੁੰਚਾਉਣ ਵਾਲੀਆਂ ਤਿੰਨ ਆਰਟੀਫੀਸ਼ੀਅਲ ਇੰਟੈਲੀਜੈਂਸ ਜਨਰੇਟਿਡ (Artificial Intelligence Generated) ਵਿਵਾਦਿਤ ਵੀਡੀਓਜ਼ ਸਾਹਮਣੇ ਆਉਣ ਤੋਂ ਬਾਅਦ ਅੰਮ੍ਰਿਤਸਰ ਪੁਲਸ ਨੇ ਸਖ਼ਤ ਕਾਰਵਾਈ ਕੀਤੀ ਹੈ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿ਼ਕਾਇਤ `ਤੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿੱਚ ਭਾਰਤੀ ਨਿਆ ਸੰਹਿਤਾ ਦੀਆਂ ਧਾਰਾਵਾਂ 299, 353 (2) ਅਤੇ 353 (3) ਤਹਿਤ ਕੇਸ ਦਰਜ (Case registered) ਕੀਤਾ ਗਿਆ ਹੈ ।

ਕੀ ਕੀ ਦਿਖਾਇਆ ਗਿਆ ਹੈ ਤਿੰਨੋਂ ਵੀਡੀਓਜ਼ ਵਿਚ

ਜਾਣਕਾਰੀ ਅਨੁਸਾਰ ਜੋ ਤਿੰਨ ਆਰਟੀਸਿ਼ੀਅਲ ਇੰਟੈਲੀਜੈਂਸ ਜਨਰੇਟਿਡ ਵਿਵਾਦਤ ਵੀਡੀਓਜ (Controversial videos) ਸਾਹਮਣੇ ਆਈਆਂ ਹਨ ਵਿਚ ਇਕ ਵੀਡੀਓ ਵਿੱਚ ਇੱਕ ਨੌਜਵਾਨ ਨੂੰ ਪਵਿੱਤਰ ਪਰਿਕਰਮਾ ਵਿੱਚ ਜੁੱਤੀਆਂ ਪਾ ਕੇ ਖੜ੍ਹਾ ਦਿਖਾਇਆ ਗਿਆ ਹੈ । ਇੰਨਾ ਹੀ ਨਹੀਂ ਵੀਡੀਓ ਵਿੱਚ ਇੱਕ ਕਾਰ ਨੂੰ ਪਰਿਕਰਮਾ ਦੇ ਅੰਦਰ ਦਾਖਲ ਹੁੰਦੇ ਦਿਖਾਇਆ ਗਿਆ,ਜਿਸ ਵਿੱਚ ਬੈਠ ਕੇ ਉਹ ਨੌਜਵਾਨ ਬਾਹਰ ਜਾਂਦਾ ਨਜ਼ਰ ਆਉਂਦਾ ਹੈ । ਜਦਕਿ ਦੂਜੀ ਵੀਡੀਓ ਵਿੱਚ ਸ੍ਰੀ ਦਰਬਾਰ ਸਾਹਿਬ (Sri Darbar Sahib) ਦੇ ਸਰੂਪ ਅਤੇ ਦ੍ਰਿਸ਼ਾਂ ਨੂੰ ਰਾਹੀਂ ਬਦਲ ਕੇ ਪੇਸ਼ ਕੀਤਾ ਗਿਆ ਹੈ, ਜੋ ਸਿੱਖ ਰਹਿਤ ਮਰਿਆਦਾ ਦੇ ਸਖ਼ਤ ਖਿਲਾਫ਼ ਹੈ ।

ਐਸ. ਜੀ. ਪੀ. ਸੀ. ਨੇ ਪੁਲਸ ਨੂੰ ਦੇ ਦਿੱਤੇ ਹਨ ਸੋਸ਼ਲ ਮੀਡੀਆ ਲਿੰਕ

ਤੀਜੀ ਵੀਡੀਓ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਇੱਕ ਜੋੜੇ ਨੂੰ ਬਹੁਤ ਹੀ ਇਤਰਾਜ਼ਯੋਗ ਹਰਕਤਾਂ ਕਰਦੇ ਦਿਖਾਇਆ ਗਿਆ ਹੈ,ਜਿਸ ਕਾਰਨ ਸੰਗਤ ਵਿੱਚ ਭਾਰੀ ਰੋਸ ਹੈ । ਐਸ. ਜੀ. ਪੀ. ਸੀ. (S. G. P. C.) ਨੇ ਇਨ੍ਹਾਂ ਵੀਡੀਓਜ਼ ਦੇ ਵਾਇਰਲ ਹੋਣ ਤੋਂ ਤੁਰੰਤ ਬਾਅਦ ਪੁਲਿਸ ਕਮਿਸ਼ਨਰ ਨੂੰ ਦੋ ਵੱਖ-ਵੱਖ ਸਿ਼ਕਾਇਤਾਂ ਦਿੱਤੀਆਂ ਸਨ । ਕਮੇਟੀ ਨੇ ਉਹ ਇੰਸਟਾਗ੍ਰਾਮ ਲਿੰਕ ਵੀ ਪੁਲਿਸ ਨੂੰ ਸੌਂਪੇ ਹਨ ਜਿੱਥੋਂ ਇਹ ਸਮੱਗਰੀ ਅਪਲੋਡ ਕੀਤੀ ਗਈ ਸੀ ।

ਐਸ. ਜੀ. ਪੀ. ਸੀ. ਨੇ ਕੀਤਾ ਹੋਇਆ ਹੈ ਵਿਸ਼ੇਸ਼ ਉਪ-ਕਮੇਟੀ ਦਾ ਗਠਨ

ਏ. ਆਈ. ਤਕਨੀਕ ਰਾਹੀਂ ਸਿੱਖ ਇਤਿਹਾਸ ਅਤੇ ਮਰਿਆਦਾ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੇ ਵੱਧਦੇ ਮਾਮਲਿਆਂ ਨੂੰ ਦੇਖਦਿਆਂ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਹੀ ਇੱਕ ਵਿਸ਼ੇਸ਼ ਉਪ-ਕਮੇਟੀ ਦਾ ਗਠਨ ਕੀਤਾ ਹੋਇਆ ਹੈ । 13 ਅਕਤੂਬਰ 2025 ਨੂੰ ਹੋਈ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਲਏ ਗਏ ਫੈਸਲੇ ਅਨੁਸਾਰ ਇਹ ਕਮੇਟੀ ਮਾਹਿਰਾਂ ਦੀ ਸਲਾਹ ਲੈ ਕੇ ਅਜਿਹੇ ਡਿਜੀਟਲ ਕੰਟੈਂਟ `ਤੇ ਰੋਕ ਲਗਾਉਣ ਲਈ ਠੋਸ ਨੀਤੀ ਤਿਆਰ ਕਰ ਰਹੀ ਹੈ ਤਾਂ ਜੋ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਨਾ ਹੋ ਸਕੇ ।

Read More : ਸ੍ਰੀ ਹਰਿਮੰਦਰ ਸਾਹਿਬ ਸਰੋਵਰ ਵਿਚ ਵੁਜ਼ੂ ਕਰਨ ਵਾਲੇ ਨੂੰ ਪੁਲਸ ਨੇ ਲਿਆਂਦਾ ਅੰਮ੍ਰਿਤਸਰ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *