ਮੁੰਬਈ ਵਿਖੇ ਬਿੱਲੀਆਂ ਨੂੰ ਅਣਪਛਾਤੇ ਵਿਅਕਤੀਆਂ ਉਤਾਰਿਆ ਮੌਤ ਦੇ ਘਾਟ

Killed Cats

ਮੁੰਬਈ, 11 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਸ਼ਹਿਰ ਮੁੰਬਈ ਦੇ ਚੈਂਬੂਰ ਖੇਤਰ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਬਿੱਲੀਆਂ ਨੂੰ ਮੌਤ (Death) ਦੇ ਘਾਟ ਉਤਾਰ ਦਿੱਤਾ ਗਿਆ ਹੈ ।

ਕਿੰਨੀਆਂ ਬਿੱਲੀਆਂ ਦੀਆਂ ਮਿਲੀਆਂ ਹਨ ਲਾਸ਼ਾਂ

ਮਿਲੀ ਜਾਣਕਾਰੀ ਅਨੁਸਾਰ ਪੂਰਬੀ ਮੁੰਬਈ ਦੇ ਚੈਂਬੂਰ ਇਲਾਕੇ ਵਿਚ ਜੋ ਬਿੱਲੀਆਂ ਮਰੀਆਂ (cats died) ਹੋਈਆਂ ਹਾਲਤ ਵਿਚ ਮਿਲੀਆਂ ਹਨ ਦੀ ਗਿਣਤੀ 20 ਦੇ ਕਰੀਬ ਹੈ । ਦੱਸਣਯੋਗ ਹੈ ਕਿ ਬਿੱਲੀਆਂ ਦੇ ਸਿਰਾਂ ‘ਤੇ ਸੱਟਾਂ ਦੇ ਨਿਸ਼ਾਨ ਵੀ ਹਨ । ਪੁਲਸ ਨੇ ਅਜਿਹਾ ਕਰਨ ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕਾਰਵਾਈ ਸ਼ੁਰੂ ਕਰਨ ਦੇ ਉਦੇਸ਼ ਤਹਿਤ ਕੇਸ ਵੀ ਦਰਜ (Case registered) ਕਰ ਲਿਆ ਹੈ ।

ਪਸ਼ੂਆਂ ਦੀ ਦੇਖਭਾਲ ਕਰਨ ਵਾਲੀ ਸੰਸਥਾ ਨੇ ਕੀਤੀ ਸਿ਼ਕਾਇਤ

ਉਕਤ ਕੀਤੇ ਗਏ ਘਟੀਆ ਕੰਮ ਦੀ ਸੂਚਨਾ ਮਿਲਦਿਆਂ ਹੀ ਪੀਪਲ ਫਾਰ ਦਿ ਐਥੀਕਲ ਟ੍ਰੀਟਮੈਂਟ ਆਫ ਐਨੀਮਲਜ਼ (ਪੇਟਾ) ਇੰਡੀਆ ਵਲੋਂ ਬਿੱਲੀਆਂ ਦੀ ਹੱਤਿਆ ਕਰਨ ਵਾਲੇ ਵਿਅਕਤੀਆਂ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਦੇ ਉਦੇਸ਼ ਤਹਿਤ ਜਾਣਕਾਰੀ ਦੇਣ ਵਾਲੇ ਨੂੰ 50 ਹਜ਼ਾਰ ਰੁਪਏ ਦੇਣ ਦਾ ਐਲਾਨ ਵੀ ਕੀਤਾ ਹੈ । ਦੱਸਣਯੋਗ ਹੈ ਕਿ ਉਕਤ ਸੰਸਥਾ ਅਤੇ ਸਥਾਨਕ ਪਸ਼ੂ ਦੇਖਭਾਲ ਕਰਤਾ ਰੂਬੀਨਾ ਪਠਾਣਾ ਵਲੋਂ ਪੁਲਸ ਨਾਲ ਸੰਪਰਕ ਕਰਕੇ ਸਿ਼ਕਾਇਤ ਦਰਜ ਕਰਵਾ ਦਿੱਤੀ ਗਈ ਹੈ ।

ਕੀ ਦੱਸਿਆ ਰੂਬੀਨਾ ਪਠਾਣਾ ਨੇ ਪੁਲਸ ਨੂੰ

ਬਿੱਲੀਆਂ ਦੀ ਹੱਤਿਆ ਸਬੰਧੀ ਸਿ਼ਕਾਇਤ ਦਰਜ ਕਰਵਾਉਂਦਿਆਂ ਰੂਬੀਨਾ ਪਠਾਣਾ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਕੁੱਝ ਸਮੇ਼ ਵਿਚ ਪੰਜਰਾਪੋਲ ਖੇਤਰ ਵਿਚ ਬਿੱਲੀਆਂ ਦੀਆਂ ਨੁਕਸਾਨੀਆਂ ਗਈਆਂ ਲਾਸ਼ਾਂ ਮਿਲੀਆਂ ਸਨ, ਜਿਸਦੇ ਚਲਦਿਆਂ ਇਕ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਹਫ਼ਤੇ ਉਨ੍ਹਾਂ ਨੂੰ ਵੀ ਛੇ ਬਿੱਲੀਆਂ ਮਰੀਆਂ ਮਿਲੀਆਂ ਸਨ।

ਪੁਲਸ ਕਰ ਰਹੀ ਹੈ ਦੋਸ਼ੀਆਂ ਦੀ ਪਛਾਣ

ਮੁੰਬਈ ਪੁਲਸ (Mumbai Police) ਵਲੋਂ ਬਿੱਲੀਆਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਵਿਅਕਤੀਆਂ ਦੀ ਭਾਲ ਲਈ ਜਿਥੇ ਆਲੇ-ਦੁਆਲੇ ਦੇ ਸੀ. ਸੀ. ਟੀ. ਵੀ. ਕੈਮਰਿਆਂ (CCTV cameras) ਦੀ ਫੁਟੇਜ ਦੀ ਬਾਰਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਉਥੇ ਆਰੀਫ ਥਾਣੇ ਵਿਚ ਧਾਰਾ 325 (ਕਿਸੇ ਪਸ਼ੂ ਨੂੰ ਮਾਰ ਕੇ ਜਾਂ ਅਪੰਗ ਬਣਾ ਕੇ ਨੁਕਸਾਨ ਪਹੁੰਚਾਉਣਾ) ਅਤੇ ਪਸ਼ੂ ਕਰੂਰਤਾ ਨਿਵਾਰਨ ਅਧਿਨਿਯਮ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ।

Read More : ਜੈਪੁਰ ਵਿਚ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦਾ ਕਰ ਦਿੱਤਾ ਕਤਲ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *