ਵਿਕਾਸ ਪੂਰੀ ਅਤੇ ਦੀਪਕ ਕੰਪਾਨੀ ਨੇ ਬਖੂਬੀ ਸਟੇਜ ਦਾ ਕੀਤਾ ਸੰਚਾਲਨ
ਪਟਿਆਲਾ, 22 ਨਵੰਬਰ 2025 : ਰਜਿੰਦਰਾ ਜਿਮਖਾਨਾ ਕਲੱਬ ਦੀ ਈ. ਜੀ. ਐਮ. ਦੀ ਇੱਕ ਅਹਿਮ ਮੀਟਿੰਗ ਹੋਈ । ਜਿਸ ਵਿੱਚ ਡਾ.ਮਨਮੋਹਨ ਸਿੰਘ, ਹਰਪ੍ਰੀਤ ਸੰਧੂ, ਡਾ ਸੁਖਦੀਪ ਸਿੰਘ ਬੋਪਾਰਾਏ ਸਮੇਤ 250 ਮੈਂਬਰਾਂ ਦੇ ਕੋਰਮ ਦੇ ਬਾਵਜੂਦ 600 ਦੇ ਕਰੀਬ ਮੈਂਬਰਾਂ ਨੇ ਵੱਡੇ ਪੱਧਰ ਤੇ ਭਾਗ ਲਿਆ ।
ਖਜਾਨਚੀ ਸੰਚਿਤ ਬਾਂਸਲ ਨੇ ਸੁਣਾਇਆ ਮੌਜੂਦਾ ਨੂੰ ਪੜ੍ਹ ਕੇ
ਇਸ ਮੌਕੇ ਖਜਾਨਚੀ ਸੰਚਿਤ ਬਾਂਸਲ ਨੇ ਮੌਜੂਦਾ ਏਜੰਡੇ ਨੂੰ ਪੜ੍ ਕੇ ਸੁਣਾਇਆ ਅਤੇ ਪ੍ਰਧਾਨ ਦੀਪਕ ਕੰਪਾਨੀ, ਮੀਤ ਪ੍ਰਧਾਨ ਵਿਕਾਸ ਪੂਰੀ ਨੇ ਬਾਖੂਬੀ ਮੰਚ ਦਾ ਸੰਚਾਲਨ ਕਰਦੇ ਹੋਏ ਕਲੱਬ ਦੇ ਮਾਹੌਲ ਨੂੰ ਸ਼ਾਂਤਮਈ ਬਣਾਈ ਰੱਖਿਆ । ਇਸ ਮੌਕੇ ਮੌਜੂਦਾ ਅਹੁਦੇਦਾਰਾਂ ਨੇ ਬੋਲਦਿਆਂ ਕਿਹਾ ਕਿ ਮਾਨਯੋਗ ਹਾਈਕੋਰਟ ਅਤੇ ਜਿਲ੍ਹਾ ਕੋਰਟ ਦੇ ਹੁਕਮਾਂ ਅਨੁਸਾਰ ਅਤੇ ਕਲੱਬ ਮੈਂਬਰਾਂ ਦੇ ਹੰਗਾਮੇ ਦੇ ਬਾਵਜੂਦ ਮੌਜੂਦਾ ਮੈਨੇਜਮੈਂਟ ਅੱਜ ਈ. ਜੀ. ਐਮ. ਕਰਾਉਣ ਵਿੱਚ ਸਫਲ ਹੋਈ ਅਤੇ ਅੱਜ ਮੀਟਿੰਗ ਵਿੱਚ ਰੱਖੇ ਗਏ ਸਾਰੇ ਹੀ ਮਤੇ ਮੈਂਬਰਾਂ ਦੀਆਂ ਵੱਧ ਵੋਟਾਂ ਨਾਲ ਪਾਸ ਕਰ ਦਿੱਤੇ ਗਏ ।
ਮਤਿਆਂ ਵਿਚ ਕਿਹੜੇ ਕਿਹੜੇ ਹਨ
ਜਿਸ ਵਿੱਚ ਪਿਛਲੇ ਇਕ ਸਾਲ ਤੋਂ ਕਲੱਬ ਦੇ ਆਡੀਟਰ ਨੂੰ ਬਦਲਣ ਸਬੰਧੀ ਚੱਲ ਰਹੀ, ਜਦੋ ਜਹਿਦ ਨੂੰ ਖਤਮ ਕਰਦੇ ਹੋਏ ਵਿੱਤੀ ਵਰਸ਼ 2024- 25 ਲਈ ਕਲੱਬ ਦੇ ਆਡਿਟ ਨੂੰ ਕਰਨ ਲਈ ਨਵੇਂ ਆਡੀਟਰ ਦੀ ਨਿਯੁਕਤੀ ਕਰਨਾ । ਨਵੇਂ ਮੈਂਬਰਾਂ ਦੀ ਵਧਦੀ ਹੋਈ ਗਿਣਤੀ ਨੂੰ ਦੇਖਦਿਆਂ ਪੁਰਾਣੇ ਮੈਂਬਰਾਂ ਨੂੰ ਸਵੈ ਇੱਛਾ ਨਾਲ ਆਪਣੀ ਮੈਂਬਰਸਿਪ ਛੱਡਣਾ ਅਤੇ ਧੰਨਵਾਦ ਦਾ ਚਿੰਨ ਪ੍ਰਾਪਤ ਕਰਨਾ । ਕਲੱਬ ਦੇ ਜਿੰਮ ਲਈ ਨਵੇਂ ਉਪਕਰਨ ਖਰੀਦਣਾ । ਨਵੇਂ ਮੈਂਬਰਾਂ ਲਈ ਕਲੱਬ ਦੀ ਮੈਂਬਰਸਿ਼ਪ ਫੀਸ ਨੂੰ ਵਧਾਉਣਾ । ਕਲੱਬ ਦੇ ਕੰਮ ਕਾਜ ਵਿੱਚ ਨਿਰਪੱਖਤਾ ਲਿਆਉਣ ਲਈ ਤਿੰਨ ਮੁੱਖ ਅਹੁਦੇਦਾਰਾਂ ਵਿੱਚੋਂ ਦੋ ਦੇ ਦਸਤਖਤ ਜਰੂਰੀ ਹੋਣਾ । ਕਲੱਬ ਦੇ ਕੰਮ ਕਾਜ ਨਿਰਪੱਖਤਾ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ ਸਾਰੇ ਕਲੱਬ (ਰਿਕਾਰਡ, ਸੰਚਾਰ, ਮਿੰਟ) ਆਦਿ ਦੀ ਰੂਪ ਰੇਖਾ ਨੂੰ ਸਮੇਂ ਸਿਰ ਡਾਇਰੈਕਟਰਰਾਂ ਤੱਕ ਪਹੁੰਚਾਣਾ ਆਦਿ ਪ੍ਰਮੁੱਖ ਅਜੰਡੇ ਸ਼ਾਮਿਲ ਸਨ । ਜੋ ਕਿ ਸਮੂਹ ਕਲੱਬ ਮੈਂਬਰਾਂ ਦੀ ਮੌਜੂਦਗੀ ਵਿੱਚ ਵੱਧ ਵੋਟਾਂ ਨਾਲ ਪਾਸ ਕਰ ਦਿੱਤੇ ਗਏ। ਇਸ ਮੌਕੇ ਕਲੱਬ ਮੈਂਬਰਾਂ ਲਈ ਵਧੀਆ ਖਾਣੇ ਦਾ ਵੀ ਪ੍ਰਬੰਧ ਕੀਤਾ ਹੋਇਆ ਸੀ, ਜਿਸਦਾ ਕਲੱਬ ਮੈਂਬਰਾਂ ਨੇ ਬਾਖੂਬੀ ਆਨੰਦ ਮਾਣਿਆ । ਇਸ ਮੌਕੇ ਡਾ. ਸੁਖਦੀਪ ਸਿੰਘ ਬੋਪਾਰਾਏ, ਵਿਨੋਦ ਸ਼ਰਮਾ, ਡਾ. ਨਿਧੀ ਬਾਂਸਲ, ਰਾਹੁਲ ਮਹਿਤਾ ਜਤਿਨ ਗੋਇਲ, ਬਿਕਰਮਜੀਤ ਸਿੰਘ ਡਾ. ਅੰਨਸ਼ੁਮਨ ਖਰਬੰਦਾ ਪ੍ਰਦੀਪ ਸਿੰਗਲਾ ਆਦਿ ਹਾਜ਼ਰ ਸਨ ।
Read More : ਪੰਜਾਬ ’ਚ ਐਫ ਸੀ ਆਈ ਕੋਲ 83 ਲੱਖ ਟਨ ਚਾਵਲ ਸਟੋਰ ਕਰਨ ਲਈ ਸਪੇਸ ਦੀ ਘਾਟ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
