ਚੰਡੀਗੜ੍ਹ, 3 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪੀ. ਏ. ਯੂ. ਦੇ ਵਿਚ ਹਾਰਟੀਕਲਚਰ ਨਾਲੇਜ ਸੈਂਟਰ (Horticulture Knowledge Center) ਦੀ ਸਥਾਪਨਾ ਕੀਤੀ ਜਾਵੇਗੀ ।
ਕੀ ਹੋਵੇਗਾ ਇਸ ਸੈਂਟਰ ਨਾਲ
ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ (Bhagwant Mann) ਵਲੋਂ ਜੋ ਪੀ. ਏ. ਯੂ. ਵਿਖੇ ਹਾਰਟੀਕਲਚਰ ਨਾਲੇਜ ਸੈਂਟਰ ਸਥਾਪਤ ਕਰਨ ਦਾ ਐਲਾਨ ਕੀਤਾ ਗਿਆ ਦੇ ਨਾਲ ਪੰਜਾਬ ਵਿਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਅਤੇ ਬਾਗਬਾਨੀ ਖੇਤਰ ਨੂੰ ਮਜ਼ਬੂਤੀ ਮਿਲੇਗੀ । ਉਨ੍ਹਾਂ ਦੱਸਿਆ ਕਿ ਅਜਿਹਾ ਕਰਨ ਲਈ ਉਨ੍ਹਾਂ ਵਲੋਂ ਜਾਪਾਨ ਇੰਟਰਨੈਸ਼ਨਲ ਕੋ-ਆਪ੍ਰੇਸ਼ਨ ਏਜੰਸੀ (ਜੇ. ਆਈ. ਸੀ. ਏ.) ਦੇ ਸਹਿਯੋਗ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਚ ਹਾਰਟੀਕਲਚਰ ਨਾਲੇਜ ਸੈਂਟਰ ਸਥਾਪਿਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ।
1300 ਕਰੋੜ ਦੇ ਪ੍ਰਾਜੈਕਟ ਨੂੰ ਮਨਜ਼ੂਰੀ : ਮਾਨ
ਇਹ ਪਹਿਲਕਦਮੀ 1,300 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਹਿੱਸਾ ਹੈ, ਜਿਸ ਦਾ ਮਕਸਦ ਬਾਗਬਾਨੀ ਖੇਤਰ ਦਾ ਵਿਸਥਾਰ, ਮੁੱਲ ਲੜੀ ਨੂੰ ਮਜ਼ਬੂਤ ਕਰਨਾ ਅਤੇ ਕਿਸਾਨਾਂ ਦੀ ਆਮਦਨ ਵਧਾਉਣਾ ਹੈ । ਪੰਜਾਬ ਸਰਕਾਰ ਨੇ ਸਾਲ 2036 ਤੱਕ ਬਾਗਬਾਨੀ ਹੇਠ ਰਕਬੇ ਨੂੰ ਵਧਾ ਕੇ 16 ਲੱਖ ਹੈਕਟੇਅਰ ਕਰਨ ਦਾ ਟੀਚਾ ਰੱਖਿਆ ਹੈ ।
ਪੰਜਾਬ ਵਿਚ 41. 25 ਲੱਖ ਹੈਕਟੇਅਰ ਜ਼ਮੀਨ ਖੇਤੀ ਹੇਠ ਹੈ : ਭਗਵੰਤ ਮਾਲ
ਬਾਗਬਾਨੀ ਵਿਭਾਗ (Horticulture Department) ਦੀ ਸਮੀਖਿਆ ਬੈਠਕ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ‘ਚ ਪੰਜਾਬ ਵਿਚ 41.25 ਲੱਖ ਹੈਕਟੇਅਰ ਜ਼ਮੀਨ ਖੇਤੀ ਹੇਠ ਹੈ, ਜਿਸ ਵਿਚੋਂ 5.27 ਲੱਖ ਹੈਕਟੇਅਰ ਰਕਬਾ ਬਾਗਬਾਨੀ ਅਧੀਨ ਆਉਂਦਾ ਹੈ ਅਤੇ ਇਸ ਤੋਂ 106.10 ਲੱਖ ਮੀਟ੍ਰਿਕ ਟਨ ਉਤਪਾਦਨ ਹੋ ਰਿਹਾ ਹੈ । ਉਨ੍ਹਾਂ ਕਿਹਾ ਕਿ ਬਾਗਬਾਨੀ ਵਿਚ ਫਲ, ਸਬਜ਼ੀਆਂ, ਮਸਾਲੇ, ਸੁਗੰਧਿਤ ਬੂਟੇ, ਫੁੱਲਾਂ ਸਮੇਤ ਮਧੂ-ਮੱਖੀ ਪਾਲਣ ਅਤੇ ਖੁੰਬਾਂ ਦਾ ਉਤਪਾਦਨ ਵੀ ਸ਼ਾਮਲ ਹਨ । ਸੂਬੇ ਵਿਚ ਕਿੰਨੂ ਅਤੇ ਅਮਰੂਦ ਮੁੱਖ ਫਲਾਂ, ਜਦੋਂ ਕਿ ਆਲੂ ਅਤੇ ਮਟਰ ਮੁੱਖ ਸਬਜ਼ੀਆਂ ਵਿਚ ਸ਼ਾਮਲ ਹਨ ।
Read More : ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕੀਤਾ ਗਿਆ 51.58 ਕਰੋੜ ਰੁਪਏ ਦਾ ਖ਼ਰਚ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ ।
