ਝੁੱਗੀਆਂ ‘ਤੇ ਕੂੜੇ ਦਾ ਢੇਰ ਡਿੱਗਣ ਕਾਰਨ ਹੋਈ 30 ਲੋਕਾਂ ਦੀ ਮੌਤ

Africa Garbage

ਅਫਰੀਕਾ, 24 ਅਗਸਤ 2026 : ਅਫਰੀਕਾ (Africa) ਦੇਸ਼ ਦੀ ਸਟੇਟ ਗਿੰਨੀ ਦੀ ਰਾਜਧਾਨੀ ਕੋਨਾਕਰੀ ਵਿਖੇ ਬੀਤੇ ਦਿਨੀਂ ਵਿਸ਼ਾਲ ਕੂੜੇ ਦਾ ਢੇਰ ਡਿੱਗਣ ਕਾਰਨ 30 ਲੋਕਾਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕਿਵੇਂ ਡਿੱਗ ਪਿਆ ਕੂੜੇ ਦਾ ਢੇਰ

ਮਿਲੀ ਜਾਣਕਾਰੀ ਅਨੁਸਾਰ ਅਫ਼ਰੀਕੀ ਦੇਸ਼ ਗਿਨੀ ਦੀ ਰਾਜਧਾਨੀ ਕੋਨਾਕਰੀ ਵਿਚ ਜੋ ਐਤਵਾਰ ਨੂੰ ਸਵੇਰੇ ਇਕ ਵਿਸ਼ਾਲ ਕੂੜੇ ਦਾ ਢੇਰ (Garbage heap) ਅਚਾਨਕ ਹੀ ਡਿੱਗ ਪਿਆ ਦਾ ਮੁੱਖ ਕਾਰਲ ਭਾਰੀ ਮੀਂਹ ਪੈਣਾ ਦੱਸਿਆ ਜਾ ਰਿਹਾ ਹੈ । ਜਿਸ ਨਾਲ ਜਿਥੇ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ, ਉਥੇ 6 ਲੋਕ ਜਖਮੀ (Injured) ਵੀ ਹੋ ਗਏ ਹਨ । ਦੱਸਣਯੋਗ ਹੈ ਕਿ ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ ।

ਕੂੜੇ ਦਾ ਢੇਰ ਡਿੱਗਣ ਕਾਰਨ ਖਿਸਕ ਗਈ ਸੀ ਜ਼ਮੀਨ

ਗਿਨੀ ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਰਾਜਧਾਨੀ ਕੋਨਾਕਰੀ ਦੇ ‘ਦਾਰ-ਏ-ਸਲਾਮ`ਇਲਾਕੇ ਵਿਚ ਸਥਿਤ ਕੂੜੇ ਦੇ ਡੰਪ (ਲੈਂਡਫਿਲ) ‘ਤੇ ਭਾਰੀ ਮੀਂਹ ਮਗਰੋਂ ਤੜਕੇ ਕਰੀਬ 2 ਵਜੇ ਕੂੜੇ ਦਾ ਇਕ ਵਿਸ਼ਾਲ ਢੇਰ ਡਿੱਗ ਪਿਆ ਸੀ ਦੇ ਕਾਰਨ ਜ਼ਮੀਨ ਖਿਸਕਣ (Landslide) ਵਰਗੀ ਸਥਿਤੀ ਪੈਦਾ ਹੋ ਗਈ, ਜਿਸ ਕਾਰਨ ਨੇੜੇ ਬਣੀਆਂ ਕਈ ਕੱਚੀਆਂ ਝੁੱਗੀਆਂ ਮਲਬੇ ਹੇਠ ਦੱਬ ਗਈਆਂ। ਰਾਹਤ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਮਲਬੇ ਹੇਠ ਫਸੇ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ।

ਕੂੜੇ ਦੇ ਡੰਪ ਨੂੰ ਬੰਦ ਕਰਨ ਦਾ ਕੀਤਾ ਗਿਆ ਸੀ ਫ਼ੈਸਲਾ

ਅਧਿਕਾਰੀਆਂ ਅਨੁਸਾਰ ਇਸ ਹਾਦਸੇ ਵਿਚ ਛੇ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਹਨ, ਜਦਕਿ ਕਈ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ । ਫ਼ੌਜੀ ਇੰਜੀਨੀਅਰਿੰਗ ਬਟਾਲੀਅਨ ਦੇ ਸੈਨੀਟੇਸ਼ਨ ਅਧਿਕਾਰੀ ਲੈਫਟੀਨੈਂਟ ਕਰਨਲ ਬਾਲਡੇ ਮਾਮਾਦੌ ਬੈਲੋ ਨੇ ਦੱਸਿਆ ਕਿ ਐਤਵਾਰ ਨੂੰ ਸ਼ਹਿਰ ਦੇ ਵੱਡੇ ਖੁੱਲ੍ਹੇ ਕੂੜੇ ਦੇ ਡੰਪ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਸੀ ।

ਢੇਰ ਨੇੜੇ ਰਹਿਣ ਵਾਲਿਆਂ ਨੂੰ ਕੀਤੇ ਗਏ ਸੀ ਥਾਂ ਖਾਲੀ ਕਰਨ ਦੇ ਨੋਟਿਸ

ਪ੍ਰਸ਼ਾਸਨ ਅਨੁਸਾਰ, ਕੂੜੇ ਦੇ ਡੰਪ (ਲੈਂਡਫਿਲ) ਨੇੜੇ ਰਹਿਣ ਵਾਲੇ ਵਸਨੀਕਾਂ ਨੂੰ ਇਹ ਇਲਾਕਾ ਖਾਲੀ ਕਰਨ ਲਈ ਪਹਿਲਾਂ ਹੀ ਨੋਟਿਸ ਜਾਰੀ ਕੀਤੇ ਗਏ ਸਨ। ਹਾਲਾਂਕਿ ਬਾਅਦ ਵਿਚ ਬਹੁਤ ਸਾਰੇ ਪਰਿਵਾਰ ਉੱਥੋਂ ਚਲੇ ਗਏ ਸਨ, ਪਰ ਘਟਨਾ ਦੇ ਸਮੇਂ ਕੁਝ ਲੋਕ ਅਜੇ ਵੀ ਉਸ ਇਲਾਕੇ ਵਿੱਚ ਮੌਜੂਦ ਸਨ ।

Read More : ਵਾਟਰ ਟ੍ਰੀਟਮੈਂਟ ਪਲਾਂਟ ‘ਚ ਗੈਸ ਲੀਕ ਕਾਰਨ ਲੋਕ ਹਸਪਤਾਲ ਦਾਖਲ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

2 thoughts on “ਝੁੱਗੀਆਂ ‘ਤੇ ਕੂੜੇ ਦਾ ਢੇਰ ਡਿੱਗਣ ਕਾਰਨ ਹੋਈ 30 ਲੋਕਾਂ ਦੀ ਮੌਤ

Leave a Reply

Your email address will not be published. Required fields are marked *