ਜੀਰਕਪੁਰ, 22 ਅਗਸਤ 2026 : ਜੀਰਕਪੁਰ (Zirakpur) ਵਿਖੇ ਲਵ-ਮੈਰਿਜ ਕਰਵਾਉਣ ਵਾਲੇ ਜੋੜੇ ਵਲੋਂ ਜ਼ਹਿਰ ਖਾਣ ਨਾਲ ਪਤਨੀ ਦੀ ਮੌਤ (Death) ਦੇ ਪਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ ।
ਕੌਣ ਹਨ ਦੋਵੇਂ ਜਣੇ
ਮਿਲੀ ਜਾਣਕਾਰੀ ਅਨੁਸਾਰ ਜੀਰਕਪਰ ਵਿਖੇ ਜੋ ਇਕ ਪਤੀ-ਪਤਨੀ ਵਲੋਂ ਸਲਫਾਸ ਖਾ ਕੇ ਖੁਦੁਕਸ਼ੀ (Suicide) ਕਰਨ ਦੀ ਕੋਸਿ਼ਸ਼ ਕੀਤੀ ਗਈ ਹੈ ਦੇ ਚਲਦਿਆਂ ਪਤਨੀ ਦੀ ਮੌਤ ਹੋ ਗਈ ਹੈ ਜਦੋਂ ਕਿ ਪਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ ਵਿਚ ਪਤਨੀ ਦੀ ਪਛਾਣ ਬਰਨਾਲਾ ਦੇ ਪਿੰਡ ਸੇਖਾਂ ਦੀ ਵਸਨੀਕ ਗਗਨਦੀਪ ਕੌਰ ਤੇ ਪਤੀ ਦੀ ਪਛਾਣ ਹਾਕਮ ਸਿੰਘ ਵਾਸੀ ਪਿੰਡ ਮਹਿਮਦਪੁਰ (ਬਰਨਾਲਾ) ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਪੁਲਸ ਵਲੋਂ ਮੌਕੇ ਤੋਂ ਇੱਕ ਖੁਦਕੁਸ਼ੀ ਨੋਟ (Suicide note) ਵੀ ਬਰਾਮਦ ਕੀਤਾ ਹੈ, ਜਿਸ ਵਿੱਚ ਵਿਦੇਸ਼ ਭੇਜਣ ਦੇ ਨਾਮ ‘ਤੇ 36 ਲੱਖ ਰੁਪਏ ਦੀ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਹੈ ।
ਕੀ ਲਿਖਿਆ ਸੀ ਸੁਸਾਇਡ ਨੋਟ ਵਿਚ
ਜੀਰਕਪੁਰ ਪੁਲਸ ਵੱਲੋਂ ਮੌਕੇ ਤੋਂ ਬਰਾਮਦ ਕੀਤੇ ਗਏ ਖੁਦਕੁਸ਼ੀ ਨੋਟ ਵਿੱਚ ਹਾਕਮ ਸਿੰਘ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਵਿਦੇਸ਼ ਭੇਜਣ ਦਾ ਵਾਅਦਾ ਕਰਨ ਵਾਲਾ ਏਜੰਟ ਉਨ੍ਹਾਂ ਦਾ ਸਕੂਲ ਦੇ ਸਮੇਂ ਦਾ ਇੱਕ ਪੁਰਾਣਾ ਸਾਥੀ ਸੀ । ਲੰਬੇ ਸਮੇਂ ਦੀ ਜਾਣ-ਪਛਾਣ ਕਾਰਨ ਉਸ ‘ਤੇ ਭਰੋਸਾ ਕਰਦਿਆਂ ਇਸ ਜੋੜੇ ਨੇ ਵਿਦੇਸ਼ ਜਾਣ ਦੇ ਬਹਾਨੇ ਏਜੰਟ ਨੂੰ ਪ੍ਰਤੀ ਵਿਅਕਤੀ 18 ਲੱਖ ਰੁਪਏ ਭਾਵ ਕੁੱਲ 36 ਲੱਖ ਰੁਪਏ ਸੌਂਪ ਦਿੱਤੇ । ਹਾਲਾਂਕਿ ਨਾ ਤਾਂ ਉਨ੍ਹਾਂ ਨੂੰ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਗਏ ।
ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਰ ਲਏ ਹਨ ਦਰਜ
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ । ਅਧਿਕਾਰੀ ਖ਼ੁਦਕੁਸ਼ੀ ਨੋਟ ਵਿੱਚ ਲਗਾਏ ਗਏ ਦੋਸ਼ਾਂ, 36 ਲੱਖ ਰੁਪਏ ਦੇ ਕਥਿਤ ਵਿੱਤੀ ਲੈਣ-ਦੇਣ ਅਤੇ ਸਬੰਧਤ ਏਜੰਟ ਦੀ ਭੂਮਿਕਾ ਦੀ ਜਾਂਚ ਕਰ ਰਹੇ ਹਨ । ਜਾਂਚ ਦੇ ਨਤੀਜਿਆਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
Read More : ਨਸ਼ਾ ਤਸਕਰੀ ਦੇ ਦੋਸ਼ ਹੇਠ ਪੁਲਸ ਚੌਂਕੀ ਵਿਚ ਬੰਦ ਨੌਜਵਾਨ ਨੇ ਕੀਤੀ ਖੁਦਕੁਸ਼ੀ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
