ਨਸ਼ਾ ਤਸਕਰੀ ਦੇ ਦੋਸ਼ ਹੇਠ ਪੁਲਸ ਚੌਂਕੀ ਵਿਚ ਬੰਦ ਨੌਜਵਾਨ ਨੇ ਕੀਤੀ ਖੁਦਕੁਸ਼ੀ

suicide

ਲੁਧਿਆਣਾ, 20 ਅਗਸਤ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana District) ਵਿਖੇ ਪੈਂਦੀ ਹੰਬੜਾ ਪੁਲਸ ਚੌਂਕੀ ਵਿਚ ਨਸ਼ਾ ਤਸਕਰੀ ਦੇ ਦੋਸ਼ ਹੇਠ ਬੰਦ ਇਕ ਵਿਅਕਤੀ ਨੇ ਪੁਲਸ ਚੌਂਕੀ ਵਿਚ ਹੀ ਖੁਦਕੁਸ਼ੀ (Suicide) ਕਰ ਲਈ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਖੇ ਪੈਂਦੇ ਲਾਡੋਵਾਲ ਥਾਣੇ ਅਧੀਨ ਪੈਂਦੀ ਹੰਬੜਾ ਪੁਲਸ ਚੌਕੀ (Hambra Police Station) ਵਿੱਚ ਪੁਲਸ ਹਿਰਾਸਤ ਦੌਰਾਨ 10 ਗ੍ਰਾਮ ਹੈਰੋਇਨ ਸਮੇਤ ਫੜੇ ਗਏ ਜਿਸ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਵਾਲੇ ਮਾਮਲੇ ਵਿਚ ਮ੍ਰਿਤਕ ਦੀ ਪਛਾਣ ਬਲਬੀਰ ਸਿੰਘ ਵਜੋਂ ਹੋਈ ਹੈ । ਪੁਲਸ ਮੁਤਾਬਕ ਬਲਬੀਰ ਸਿੰਘ ਨੂੰ ਦੋ ਦਿਨ ਪਹਿਲਾਂ ਨਸ਼ਾ ਤਸਕਰੀ (Drug trafficking) ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅਦਾਲਤ ਵੱਲੋਂ ਉਸ ਨੂੰ ਦੋ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਸੀ ।

ਕਿਸ ਤਰ੍ਹਾਂ ਕੀਤੀ ਖੁਦਕੁਸ਼ੀ

ਪੁਲਸ ਮੁਤਾਬਕ ਬਲਬੀਰ ਸਿੰਘ ਕੋਲੋਂ ਜੋ 10 ਗ੍ਰਾਮ ਹੈਰੋਇਨ (Heroin) ਬਰਾਮਦ ਕੀਤੀ ਸੀ ਕੋਲੋਂ ਰਿਮਾਂਡ ਦੌਰਾਨ ਹੋਰ ਰਿਕਵਰੀ ਕਰਨੀ ਸੀ । ਪੁਲਸ ਮੁਲਾਜ਼ਮ ਉਸ ਨੂੰ ਹਵਾਲਾਤ ਵਿਚੋਂ ਨਹਾਉਣ ਲਈ ਬਾਹਰ ਲੈ ਕੇ ਜਾਣ ਵਾਸਤੇ ਜਿਵੇੇਂ ਹੀ ਪਹੁੰਚੇ ਤਾਂ ਉਸ ਨੇ ਗੱਦੇ ਦੀ ਜਿਪ ਤੋੜ ਕੇ ਉਸ ਵਿੱਚੋਂ ਕੱਪੜੇ ਦੀ ਫੰਦਾ ਬਣਾਇਆ ਅਤੇ ਉਸ ਨਾਲ ਫਾਹਾ ਲਗਾ ਲਿਆ ।

ਪੁਲਸ ਨੇ ਲਾਸ਼ ਰੱਖਵਾ ਦਿੱਤੀ ਹੈ ਪੋਸਟਮਾਰਟਮ ਲਈ

ਘਟਨਾ ਦਾ ਪਤਾ ਲੱਗਦਿਆਂ ਹੀ ਪੁਲਸ ਮੁਲਾਜ਼ਮਾਂ ਨੇ ਉੱਚ ਅਧਿਕਾਰੀਆਂ ਨੂੰ ਸੂਚਨਾ ਦਿੱਤੀ । ਪੁਲਸ ਨੇ ਲੋੜੀਂਦੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਬਲਬੀਰ ਸਿੰਘ ਦੀ ਲਾਸ਼ ਨੂੰ ਫੰਦੇ ਤੋਂ ਉਤਾਰ ਕੇ ਸਿਵਲ ਹਸਪਤਾਲ ਦੀ ਮੋਚਰੀ ਵਿੱਚ ਰਖਵਾ ਦਿੱਤਾ । ਪੁਲਸ ਵਲੋਂ ਮ੍ਰਿਤਕ ਦੇ ਪਰਿਵਾਰ ਨੂੰ ਵੀ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ । ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ (Postmortem) ਰਿਪੋਰਟ ਅਤੇ ਹੋਰ ਜਾਂਚ ਤੋਂ ਬਾਅਦ ਹੀ ਹੋਵੇਗੀ । ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

Read More : ਪੁਜਾਰੀ ਨੇ ਥਾਣਾ ਕੰਪਲੈਕਸ `ਚ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *