ਅੰਬਾਲਾ, 7 ਅਗਸਤ 2026 : ਹਰਿਆਣਾ (Haryana) ਦੇ ਸ਼ਹਿਰ ਅੰਬਾਲਾ ਦੀ ਸੀ. ਆਈ. ਏ. ਵਲੋਂ ਕੁਝ ਦਿਨ ਪਹਿਲਾਂ ਲੜਕੀ ਨਾਲ ਬਲਾਤਕਾਰ ਦੀ ਕੋਸਿ਼ਸ਼ (Attempted rape) ਕਰਨ ਵਾਲੇ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਹੈ ।
ਪੁਲਸ ਦੀ ਪੁੱਛਗਿੱਛ ਦੌਰਾਨ ਕੀ ਕੀ ਆਇਆ ਸਾਹਮਣੇ
ਅੰਬਾਲਾ ਦੇ ਸੀ. ਆਈ. ਏ. (C. I. A.) ਦੀ ਪੁਲਸ ਟੀਮ ਵਲੋਂ ਜਿਸ ਵਿਅਕਤੀ ਨੂੰ ਅੱਜ ਤੋਂ ਦਸ ਦਿਨ ਪਹਿਲਾਂ ਅੰਬਾਲਾ ਵਿਖੇ ਇਕ 7ਵੀਂ ਜਮਾਤ ਦੀ ਨਾਬਾਲਗ ਵਿਦਿਆਰਥਣ (Minor student) ਨਾਲ ਬਲਾਤਕਾਰ ਦੀ ਕੋਸਿ਼ਸ਼ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ ਸਬੰਧੀ ਫੜੇ ਗਏ ਵਿਅਕਤੀ ਕੋਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਪਤਾ ਲੱਗਿਆ ਹੈ ਕਿ ਉਕਤ ਲੜਕੀ ਤੋਂ ਪਹਿਲਾਂ ਉਸ ਵਲੋਂ ਇਕ ਹੋਰ ਲੜਕੀ ਨਾਲ ਵੀ ਅਜਿਹਾ ਹੀ ਕੀਤਾ ਜਾਣਾ ਸੀ ਪਰ ਉਸ ਲੜਕੀ ਦੇ ਕਈ ਲੋਕਾਂ ਨਾਲ ਹੋਣ ਦੇ ਕਾਰਨ ਉਹ ਘਟਨਾ ਨੂੰ ਅੰਜਾਮ ਨਹੀਂ ਦੇ ਸਕਿਆ । ਪੁਲਸ ਵਲੋਂ ਜਦੋਂ ਘਟਨਾਕ੍ਰਮ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਪਕੜਿਆ ਗਿਆ ਤਾਂ ਦੋਸ਼ੀ ਵਿਅਕਤੀ ਬਹੁਤ ਜਿ਼ਆਦਾ ਨਸ਼ੇ ਵਿਚ ਧੁੱਤ ਹੋਇਆ ਦੱਸਿਆ ਜਾ ਰਿਹਾ ਹੈ ।
ਪੁਲਸ ਨੇ ਹਾਲੇ ਨਹੀਂ ਕੀਤੀ ਵਿਅਕਤੀ ਦੀ ਪਛਾਣ ਜਾਰੀ
ਹਰਿਆਣਾ ਪੁਲਸ ਵਲੋਂ ਜਿਸ ਵਿਅਕਤੀ ਨੂੰ ਪਕੜਿਆ ਗਿਆ ਹੈ ਦੀ ਪਛਾਣ ਹਾਲੇ ਤੱਕ ਜਾਰੀ ਨਹੀਂ ਕੀਤੀ ਗਈ ਹੈ ਪਰ ਪਕੜਿਆ ਗਿਆ ਵਿਅਕਤੀ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ । ਪੁਲਸ ਜਾਂਚ ਵਿਚ ਪਤਾ ਲੱਗਿਆ ਹੈ ਕਿ ਵਿਅਕਤੀ ਘਟਨਾ ਤੋਂ ਪਹਿਲਾਂ ਰੇਲ ਗੱਡੀ ਰਾਹੀਂ ਅੰਬਾਲਾ ਰੇਲਵੇ ਸਟੇਸ਼ਨ ਪਹੁੰਚਿਆ ਸੀ ਤੇ ਫਿਰ ਉਸਨੇ ਸਟੇਸ਼ਨ ਤੋਂ ਇਕ ਮੋਟਰਸਾਈਕਲ ਵੀ ਚੋਰੀ ਕੀਤਾ ਸੀ ।
Read More : ਪਿਤਾ ਨੇ ਕੀਤਾ ਆਪਣੀ ਹੀ ਨਾਬਾਲਗ ਧੀ ਨਾਲ ਜਬਰ ਜਨਾਹ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
