ਹਾਈਕੋਰਟ ਨੇ ਅਦਾਕਾਰ ਰਾਜਕੁਮਾਰ ਤੇ ਨਿਰਮਾਤਾਵਾਂ ਵਿਰੁੱਧ ਦਰਜ ਕੇਸ ਕੀਤਾ ਰੱਦ

Raj kumar

ਚੰਡੀਗੜ੍ਹ, 5 ਅਗਸਤ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਹਾਈਕੋਰਟ (High Court) ਵਲੋਂ ਅਦਾਕਾਰਾ ਰਾਜਕੁਮਾਰ ਯਾਦਵ ਅਤੇ ਨਿਰਮਾਤਾਵਾਂ ਵਿਰੁੱਧ ਦਰਜ ਕੇਸ ਨੂੰ ਰੱਦ ਕਰ ਦਿੱਤਾ ਹੈ ।

ਕਿਸ ਕਾਰਨ ਰੱਦ ਕੀਤਾ ਗਿਆ ਹੈ ਐਫ. ਆਈ. ਆਰ. ਨੂੰ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜੋ ਅੱਜ ਅਦਾਕਾਰ ਰਾਜਕੁਮਾਰ ਯਾਦਵ ਅਤੇ 2017 ਦੀ ਫਿ਼ਲਮ ਬਹਿਨ ਹੋਗੀ ਤੇਰੀ ਦੇ ਨਿਰਮਾਤਾਵਾਂ ਵਿਰੁੱਧ ਦਰਜ ਕੀਤੀ ਗਈ ਐਫ. ਆਈ. ਆਰ. ਨੂੰ ਰੱਦ (FIR cancelled) ਕਰ ਦਿੱਤਾ ਹੈ ਵਾਲੇ ਹੁਕਮ ਵਿਚ ਗਿਆ ਹੈ ਕਿ ਇੱਕ ਵਾਰ ਜਦੋਂ ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ (ਸੀ. ਬੀ. ਐਫ. ਸੀ.) ਕਿਸੇ ਫਿਲਮ ਨੂੰ ਮਨਜ਼ੂਰੀ ਦੇ ਦਿੰਦਾ ਹੈ ਤਾਂ ਇਸਦੇ ਨਿਰਮਾਤਾਵਾਂ ਨੂੰ ਸਿਰਫ਼ ਇਸ ਲਈ ਅਪਰਾਧਿਕ ਮੁਕੱਦਮੇ ਲਈ ਨਹੀਂ ਬੁਲਾਇਆ ਜਾ ਸਕਦਾ ਕਿਉਂਕਿ ਕੁਝ ਵਿਅਕਤੀਆਂ ਨੂੰ ਸਮੱਗਰੀ ਅਪਮਾਨਜਨਕ ਲੱਗਦੀ ਹੈ ।

ਕਿਸ ਕਿਸ ਵਿਰੁੱਧ ਦਰਜ ਕੀਤੀ ਗਈ ਸੀ ਐਫ. ਆਈ. ਆਰ.

ਹਿੰਦੀ ਫਿ਼ਲਮ ‘ਬਹਿਨ ਹੋਗੀ ਤੇਰੀ’ ਵਿਚ ਦਿਖਾਏ ਗਏ ਦ੍ਰਿਸ਼ ਨੂੰ ਲੈ ਕੇ ਜਲੰਧਰ ਵਿਖੇ ਐਫ. ਆਈ. ਆਰ. ਦਰਜ ਕੀਤੀ ਗਈ ਸੀ ਵਿਚ ਅਦਾਕਾਰ ਰਾਜਕੁਮਾਰ ਯਾਦਵ, ਨਿਰਮਾਤਾ ਨਿਤੀਨ ਉਪਾਧਿਆਏ, ਅਮੂਲ ਵਿਕਾਸ ਮੋਹਨ ਅਤੇ ਐਂਥਨੀ ਰੇਮੰਡ ਫਿਲਿਪ ਡਿਸੂਜ਼ਾ ਉਰਫ਼ ਟੋਨੀ, ਨਿਰਦੇਸ਼ਕ ਅਜੈ ਕੇਂ ਪੰਨਾ ਲਾਲ ਸ਼ਾਮਲ ਹਨ ।

ਕੀ ਆਖਿਆ ਸੀ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਨੇ ਆਖਿਆ ਸੀ ਕਿ ਫਿ਼ਲਮ ‘ਬਹਿਨ ਹੋਗੀ ਤੇਰੀ’ ਦੇ ਜਾਰੀ ਕੀਤੇ ਗਏ ਪ੍ਰਮੋਸ਼ਨਲ ਪੋਸਟਰ ਵਿਚ ਜੋ ਰਾਜ ਕੁਮਾਰ ਯਾਦਵ ਅਦਾਕਾਰ ਵਲੋਂ ਮੋਟਰਸਾਈਕਲ ‘ਤੇ ਹਿੰਦੂ ਦੇਵਤਾ ਭਗਵਾਨ ਸਿ਼ਵ ਦੇ ਪਹਿਰਾਵੇ ਵਿਚ ਦਿਖਾਏ ਗਏ ਹਨ ਨਾਲ ਸਿ਼ਵ ਦਾ ਬਹੁਤ ਨਿਰਾਦਰ ਹੋਇਆ ਹੈ ਅਤੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਬਰਾਬਰ ਹੈ ।

Read More : ਹਾਈਕੋਰਟ ਨੇ ਡੀ. ਏ. ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਦਿੱਤੇ ਹੁਕਮ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *