ਝਾਰਖੰਡ ਦੇ ਪਿੰਡ ਕੁਕਰਲੀਲਵਾ ਵਿਖੇ ਇਕ ਵਿਅਕਤੀ ਨੇ ਕੀਤਾ ਤਿੰਨ ਦਾ ਕਤਲ

Bokaro Murder

ਝਾਰਖੰਡ, 5 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਝਾਰਖੰਡ (Jharkhand) ਦੇ ਜਿਲਾ ਬੋਕਾਰੋ ਦੇ ਨਵਾਦੀਹ ਪੁਲਸ ਸਟੇਸ਼ਨ ਨੇੜੇ ਪਿੰਡ ਕੁਕਰਲੀਲਵਾ ਵਿਖੇ ਇਕ ਵਿਅਕਤੀ ਨੇ ਤਿੰਨ ਵਿਅਕਤੀਆਂ ਦਾ ਕਤਲ (Murder) ਕਰ ਦਿੱਤਾ ਹੈ ।

ਕੌਣ ਹਨ ਤਿੰਨੋਂ ਜਣੇ

ਮਿਲੀ ਜਾਣਕਾਰੀ ਅਨੁਸਾਰ ਬੋਕਾਰੋ ਜਿਲੇ (Bokaro district) ਦੇ ਨਵਾਦੀਹ ਪੁਲਸ ਥਾਣੇ ਤੋਂ ਢਾਈ ਕਿਲੋਮੀਟਰ ਦੂਰ ਸਥਿਤ ਪਿੰਡ ਕੁਕਰਲੀਲਵਾ ਵਿਖੇ ਜੋ ਇੱਕੋ ਪਰਿਵਾਰ ਦੇ ਤਿੰਨ ਵਿਅਕਤੀਆਂ ਦਾ ਗੁਆਂਢ ਵਿਚ ਰਹਿੰਦੇ ਇਕ ਰਾਜੂ ਨਾਮ ਦੇ ਵਿਅਕਤੀ ਵਲੋਂ ਕੁਹਾੜੀ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ ਹੈ ਵਿਚ ਮ੍ਰਿਤਕਾਂ ਦੀ ਪਛਾਣ ਜਾਨਕੀ, ਉਸਦੀ ਪਤਨੀ ਅਤੇ ਉਨ੍ਹਾਂ ਦੀ ਨੂੰਹ ਦੇ ਤੌਰ ‘ਤੇ ਹੋਈ ਹੈ ।

ਕੀ ਦੱਸਿਆ ਪ੍ਰਤੱਖਦਰਸ਼ੀਆਂ ਨੇ

ਬੋਕਾਰੋ ਜਿਲੇ ਦੇ ਨੇੜਲੇ ਪਿੰਡ ਕੁਕਰਲੀਲਵਾ (Village Kukarlilva) ਵਿਖੇ ਵਾਪਰੇ ਤੀਹਰੇ ਕਤਲ ਕਾਂਡ ਨੂੰ ਆਪਣੀਆਂ ਅੱਖਾਂ ਨਾਲ ਦੇਖਣ ਵਾਲੇ ਵਿਅਕਤੀਆਂ ਨੇ ਪੁਲਸ ਨੂੰ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਦਾ ਕਤਲ ਕੀਤਾ ਗਿਆ ਹੈ ਦੇ ਘਰ ਦੇ ਨਾਲ ਰਹਿੰਦੇ ਗੁਆਂਢੀ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ ਤੇ ਉਸ ਵਲੋਂ ਅੱਜ ਸਵੇਰ ਵੇਲੇ ਹੀ ਕੁਹਾੜੀ ਚੁੱਕ ਕੇ ਵਾਰੀ-ਵਾਰੀ ਤਿੰਨਾਂ ਦੀਆਂ ਗਰਦਾਨਾਂ ‘ਤੇ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ।

ਮੁਲਜਮ ਕਰ ਚੁੱਕਿਆ ਹੈ ਪਹਿਲਾਂ ਆਪਣੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ

ਪ੍ਰਾਪਤ ਸੂਚਨਾ ਮੁਤਾਬਕ ਉਕਤ ਵਿਅਕਤੀ ਰਾਜੂ ਜੋ ਕਿ ਮਾਨਸਿਕ ਤੌਰ ‘ਤੇ ਠੀਕ ਨਹੀਂ ਦੱਸਿਆ ਜਾ ਰਿਹਾ ਹੈ ਪਹਿਲਾਂ ਆਪਣੇ ਪਰਿਵਾਰਕ ਮੈਂਬਰਾਂ ਦੀ ਵੀ ਕੁਟਮਾਰ ਕਰ ਚੁੱਕਿਆ ਹੈ ਤੇ ਉਨ੍ਹਾਂ ਨੂੰ ਘਰ ਵਿਚੋਂ ਬਾਹਰ ਕੱਢ ਚੁੱਕਿਆ ਹੈ । ਜਿਸਦੇ ਚਲਦਿਆਂ ਉਸ ਵਲੋਂ ਆਪਣੀ ਹੀ ਪਤਨੀ ਦੀ ਇੰਨੀ ਕੁੱਟਮਾਰ ਕੀਤੀ ਗਈ ਸੀ ਕਿ ਉਹ ਗੰਭੀਰ ਜਖਮੀ ਹੋ ਗਈ ਸੀ। ਜਾਣਕਾਰੀ ਮੁਤਾਬਕ ਉਕਤ ਵਿਅਕਤੀ ਹਸਪਤਾਲ ਵਿਚ ਦਾਖਲ ਹੈ ।

Read More : ਪੰਚਕੂਲਾ ਵਿਚ ਨੌਕਰਾਣੀ ਨੇ ਕੀਤਾ ਮਾਲਕਨ ਦਾ ਬੇਰਹਿਮੀ ਨਾਲ ਕਤਲ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *