ਪੀ. ਸੀ. ਆਰ. ਗੱਡੀ ਚਲਾ ਰਹੇ ਮੁਲਾਜਮ ਨੇ ਗੱਡੀ ਰੇਲਵੇ ਪੱਟੜੀ ‘ਤੇ ਚੜ੍ਹਾਈ

PCR

ਅੰਮ੍ਰਿਤਸਰ, 5 ਅਗਸਤ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਵਿਖੇ ਪੀ. ਸੀ. ਆਰ. ਦੀ ਗੱਡੀ ਚਲਾ ਰਹੇ ਇਕ ਮੁਲਾਜਮ ਨੇ ਨਸ਼ੇ ਦੀ ਹਾਲਤ ਵਿਚ ਗੱਡੀ ਰੇਲਵੇ ਦੀਆਂ ਪੱਟੜੀਆਂ ‘ਤੇ ਚੜ੍ਹਾ ਦਿੱਤੀ ।

ਕੀ ਦੱਸਿਆ ਪ੍ਰਤੱਖਦਰਸ਼ੀਆਂ ਨੇ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਭਗਤਾਂ ਵਾਲੇ ਫਾਟਕ ਵਿਖੇ ਜੋ ਬੀਤੀ ਰਾਤ ਪੀ. ਸੀ. ਆਰ. (P. C. R.) ਦੀ ਗੱਡੀ ਚਲਾ ਰਹੇ ਇਕ ਪੁਲਸ ਮੁਲਾਜਮ ਨੇ ਨਸ਼ੇ ਦੀ ਹਾਲਤ ਵਿਚ ਗੱਡੀ ਰੇਲਵੇ ਦੀਆਂ ਲਾਈਨਾਂ (Railway lines) ‘ਤੇ ਹੀ ਚੜ੍ਹਾ ਦਿੱਤੀ ਸੀ ਨੂੰ ਦੇਖਣ ਵਾਲਿਆਂ ਅਨੁਸਾਰ ਪੁਲਸ ਮੁਲਾਜਮ ਨੇ ਇੰਨਾਂ ਨਸ਼ਾ ਕੀਤਾ ਹੋਇਆ ਸੀ ਕਿ ਉਸ ਤੋਂ ਤੁਰਿਆ ਵੀ ਨਹੀਂ ਜਾ ਰਿਹਾ ਸੀ । ਰੇਲਵੇ ਲਾਈਨਾਂ ਤੇ ਇਸ ਤਰ੍ਹਾਂ ਇਕ ਵਾਹਨ ਦੇ ਆ ਜਾਣ ਨਾਲ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ ।

ਅੰਨਗੜ੍ਹ ਪੁਲਸ ਚੌਂਕੀ ਇੰਚਾਰਜ ਨੇ ਮੌਕੇ ਤੇ ਪਹੁੰਚ ਸੰਭਾਲੇ ਹਾਲਾਤ

ਉਕਤ ਥਾਂ ਤੇ ਪੰਜਾਬ ਪੁਲਸ (Punjab Police) ਦੇ ਮੁਲਾਜਮ ਵਲੋਂ ਪੀ. ਸੀ. ਆਰ. ਗੱਡੀ ਨੂੰ ਇਸ ਤਰ੍ਹਾਂ ਨਸ਼ੇ ਦੀ ਹਾਲਤ ਵਿਚ ਰੇਲਵੇ ਲਾਈਨਾਂ ‘ਤੇ ਚੜ੍ਹਾਉਣ ਦੀ ਵਾਪਰੀ ਘਟਨਾ ਨੂੰ ਦੇਖ ਕੇ ਮੌਕੇ ‘ਤੇ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਨਸ਼ੇੜੀ ਪੁਲਸ (Drug addict police) ਵਾਲੇ ਦੀ ਇਸ ਹਰਕਤ ਦਾ ਖੂਬ ਮਜ਼ਾਕ ਉਡਾਇਆ ਅਤੇ ਵੀਡੀਓਜ਼ ਵੀ ਬਣਾਈਆਂ । ਬਾਅਦ ਵਿੱਚ ਸਥਾਨਕ ਲੋਕਾਂ ਨੇ ਮਦਦ ਕਰਕੇ ਕਿਸੇ ਤਰ੍ਹਾਂ ਪੁਲਸ ਦੀ ਗੱਡੀ ਨੂੰ ਪਟੜੀਆਂ ਤੋਂ ਬਾਹਰ ਕੱਢਿਆ ।

ਮਾਮਲੇ ਦੀ ਸੂਚਨਾ ਮਿਲਦਿਆਂ ਹੀ ਅੰਨਗੜ੍ਹ ਚੌਂਕੀ ਦੇ ਇੰਚਾਰਜ ਤੁਰੰਤ ਮੌਕੇ ‘ਤੇ ਪਹੁੰਚੇ । ਉਨ੍ਹਾਂ ਨੇ ਹਾਲਾਤ ‘ਤੇ ਕਾਬੂ ਪਾਉਂਦਿਆਂ ਨਸ਼ੇ ‘ਚ ਧੁੱਤ ਮੁਲਾਜ਼ਮ ਨੂੰ ਆਪਣੇ ਨਾਲ ਲਿਜਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਲੋਕਾਂ ਨੇ ਪੁਲਸ ਮੁਲਾਜ਼ਮ ਖਿਲਾਫ਼ ਸਖ਼ਤ ਵਿਭਾਗੀ ਕਾਰਵਾਈ (Strict departmental action) ਦੀ ਮੰਗ ਕੀਤੀ ਹੈ ।

Read More : ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਤਿੰਨ ਵਿਚੋਂ ਇਕ ਦੀ ਮੌਤ ਦੋ ਜਖਮੀ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *