ਆਗਰਾ, 4 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਆਗਰਾ ਦੇ ਏਕਲਵਯ ਸਪੋਰਟਸ ਸਟੇਡੀਅਮ ਦੇ ਨਾਬਾਲਗ ਖਿਡਾਰੀ ਨਾਲ ਕੁਕਰਮ (Misdemeanor) ਦੀ ਕੋਸਿ਼ਸ਼ ਦੇ ਕੋਚ ‘ਤੇ ਦੋਸ਼ ਲੱਗੇ ਹਨ ।
ਕੌਣ ਹੈ ਇਹ ਕੋਚ
ਮਿਲੀ ਜਾਣਕਾਰੀ ਅਨੁਸਾਰ ਆਗਰਾ ਦੇ ਏਕਲਵਯ ਸਪੋਰਟਸ ਸਟੇਡੀਅਮ ਦੇ ਜਿਸ ਕੋਚ ‘ਤੇ 14 ਸਾਲਾ ਨਾਬਾਲਗ ਖਿਡਾਰੀ (Minor players) ਵਲੋਂ ਉਸ ਨਾਲ ਕੁਕਰਮ ਕਰਨ ਦੀ ਕੋਸਿ਼ਸ਼ ਕੀਤੇ ਜਾਣ ਦੇ ਦੋਸ਼ ਲੱਗੇ ਹਨ ਦੀ ਪਛਾਣ ਕੋਚ ਜਾਵੇਦ ਦੇ ਤੌਰ ‘ਤੇ ਹੋਈ ਹੈ । ਪੁਲਸ ਨੇ ਪੀੜ੍ਹਤ ਖਿਡਾਰੀ ਦੇ ਚਾਚਾ ਦੇ ਬਿਆਨਾਂ ਦੇ ਆਧਾਰ ‘ਤੇ ਕੇਸ ਦਰਜ (Case registered) ਕਰਕੇੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਕੀ ਦੱਸਿਆ ਖਿਡਾਰੀ ਨੇ
ਕੁਕਰਮ ਦੀ ਕੋਸਿ਼ਸ਼ ਦੇ ਪੀੜ੍ਹਤ ਨਾਬਾਲ ਖਿਡਾਰੀ ਨੇ ਦੱਸਿਆ ਕਿ ਕੋਚ ਜਾਵੇਦ (Coach Javed) ਉਸਨੂੰ ਪ੍ਰੈਕਟਿਸ ਦੌਰਾਨ ਇਤਰਾਜਯੋਗ ਸ਼ਬਦਾਂ ਨਾਲ ਬੁਲਾਉਂਦੇ ਸਨ ਤੇ 22 ਜੁਲਾਈ ਨੂੰ ਕੋਚ ਨੇ ਉਸਨੂੰ ਜਲਦੀ ਬੁਲਾਇਆ ਤੇ ਬਾਥਰੂਮ ਵਿਚ ਜਾ ਕੇ ਧਮਕੀ ਦੇ ਕੇ ਕੁਕਰਮ ਦੀ ਕੋਸਿ਼ਸ਼ ਕੀਤੀ ਪਰ ਬਾਹਰ ਖਿਡਾਰੀਆਂ ਦੀ ਆਵਾਜ਼ ਸੁਣ ਕੇ ਉਹ ਕਿਸੇ ਤਰ੍ਹਾਂ ਉਥੋਂ ਭੱਜ ਨਿਕਲਿਆ, ਜਿਸ ਤੋਂ ਬਾਅਦ ਖਿਡਾਰੀ ਇਕ ਹਫ਼ਤਾ ਸਟੇਡੀਅਮ ਨਹੀਂ ਆਇਆ ।
Read More : ਨਾਬਾਲਗ ਲੜਕੀ ਨਾਲ ਮੂੰਹ ਬੋਲੇ ਭਰਾ ਤੇ ਇਕ ਹੋਰ ਨੇ ਕੀਤਾ ਜਬਰ ਜਨਾਹ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
