ਨਵੀਂ ਦਿੱਲੀ, 1 ਅਗਸਤ 2026 : ਭਾਰਤ ਦੇਸ਼ ਦੇ ਅੰਦਰ ਅਗਸਤ ਮਹੀਨੇ ਦੀ ਸ਼ੁਰੂਆਤ ਦੇ ਪਹਿਲੇ ਹੀ ਦਿਨ ਐਲ. ਪੀ. ਜੀ. ਕਮਰਸ਼ੀਅਲ ਗੈਸ ਸਿਲੰਡਰ (LPG Commercial Gas Cylinder) ਦੀ ਕੀਮਤ ਵਿਚ ਕਟੌਤੀ ਕੀਤੀ ਗਈ ਹੈ ।
ਕਿੰਨੀ ਕਟੌਤੀ ਕੀਤੀ ਗਈ ਹੈ
ਮਿਲੀ ਜਾਣਕਾਰੀ ਅਨੁਸਾਰ ਭਾਰਤ ਸਰਕਾਰ (Government of India) ਵਲੋਂ ਐਲ. ਪੀ. ਜੀ. ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿਚ ਜੋ ਅਗਸਤ ਮਹੀਨੇ ਦੀ ਸ਼ੁਰੂਆਤ ਵਿਚ ਕੀਤੀ ਗਈ ਹੈ ਉਹ 209 ਰੁਪਏ ਘਟਾਈ ਗਈ ਹੈ । ਜਦਕਿ ਦਿੱਲੀ ਵਿੱਚ ਕੀਮਤ 202 ਘਟਾਈ ਗਈ ਹੈ । ਇਸ ਤਬਦੀਲੀ ਤੋਂ ਬਾਅਦ ਅੱਜ ਤੋਂ ਕੋਲਕਾਤਾ ਵਿੱਚ 19 ਕਿਲੋਗ੍ਰਾਮ ਵਾਲੇ ਵਪਾਰਕ ਸਿਲੰਡਰ ਦੀ ਕੀਮਤ 2,872.50 ਹੋਵੇਗੀ । ਇਸ ਦੇ ਨਾਲ ਹੀ, ਦਿੱਲੀ ਵਿੱਚ ਵਪਾਰਕ ਸਿਲੰਡਰ ਦੀ ਨਵੀਂ ਕੀਮਤ 2,728 ਹੋਵੇਗੀ ।
ਪਹਿਲਾਂ ਵੀ ਕੀਤੀ ਗਈ ਸੀ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿਚ ਕਟੌਤੀ
ਹਾਲਾਂਕਿ 14.2 ਕਿਲੋਗ੍ਰਾਮ ਵਾਲੇ ਘਰੇਲੂ ਐਲ. ਪੀ. ਜੀ. ਸਿਲੰਡਰ (LPG Cylinder) ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ । ਇਸ ਦਾ ਮਤਲਬ ਹੈ ਕਿ ਘਰਾਂ ਵਿੱਚ ਵਰਤੇ ਜਾਣ ਵਾਲੇ ਸਿਲੰਡਰ ਪੁਰਾਣੀਆਂ ਦਰਾਂ `ਤੇ ਹੀ ਮਿਲਦੇ ਰਹਿਣਗੇ, ਜਦਕਿ ਵਪਾਰਕ ਸਿਲੰਡਰ ਸਸਤੇ ਹੋ ਗਏ ਹਨ ।
ਇਸ ਤੋਂ ਪਹਿਲਾਂ, 1 ਜੁਲਾਈ ਨੂੰ 19 ਕਿਲੋਗ੍ਰਾਮ ਵਾਲੇ ਵਪਾਰਕ ਸਿਲੰਡਰ ਦੀ ਕੀਮਤ ਵਿੱਚ ਵੀ ਕਟੌਤੀ (Price reduction) ਕੀਤੀ ਗਈ ਸੀ । ਦਿੱਲੀ ਵਿੱਚ ਇਸ ਦੀ ਕੀਮਤ ਵਿੱਚ 183.50 ਦੀ ਕਟੌਤੀ ਕੀਤੀ ਗਈ ਸੀ । ਉਸ ਸਮੇਂ ਵੀ ਘਰਾਂ ਵਿੱਚ ਵਰਤੇ ਜਾਣ ਵਾਲੇ 14.2 ਕਿਲੋਗ੍ਰਾਮ ਐਲ. ਪੀ. ਜੀ. ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ ।
Read More : ਗੈਸ ਕੰਪਨੀਆਂ ਨੇ ਵਪਾਰਕ ਐਲ. ਪੀ. ਜੀ. ਸਿਲੰਡਰ ਦੀਆਂ ਕੀਮਤਾਂ ਵਿਚ ਕੀਤਾ ਵਾਧਾ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
