ਗਲਾਸਗੋ, 31 ਜੁਲਾਈ 2026 : ਗਲਾਸਗੋ (Glasgow) ਵਿਖੇ ਹੋ ਰਹੀਆਂ ਰਾਸ਼ਟਰ ਮੰਡਲ ਖੇਡਾਂ-2026 ਵਿਚ ਭਾਰਤ ਨੇ ਦੋ ਹੋਰ ਤਮਗੇ ਚਾਂਦੀ ਅਤੇ ਕਾਂਸੀ ਦੇ ਜਿੱਤੇ ਜਾਣ ਦਾ ਸਮਾਚਾਰ ਹੈ ।
ਕਿਸ ਨੇ ਜਿੱਤਿਆ ਹੈ ਚਾਂਦੀ ਦਾ ਤੇ ਕਿਸ ਨੇ ਕਾਂਸੀ ਦਾ ਤਮਗਾ
ਮਿਲੀ ਜਾਣਕਾਰੀ ਅਨੁਸਾਰ ਲਵਪ੍ਰੀਤ ਸਿੰਘ ਨੇ ਰਾਸ਼ਟਰ ਮੰਡਲ ਖੇਡਾਂ (Commonwealth Games) ਵਿੱਚ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ ਹੈ । ਇਸ ਦੇ ਨਾਲ ਹੀ ਸੀਮਾ ਨੇ ਮਹਿਲਾਵਾਂ ਦੇ ਡਿਸਕਸ ਥ੍ਰੋਅ ਮੁਕਾਬਲੇ ਵਿਚ ਕਾਂਸੀ ਦਾ ਤਗਮਾ ਜਿੱਤਿਆ । ਵੀਰਵਾਰ ਦੇਰ ਰਾਤ ਲਵਪ੍ਰੀਤ ਨੇ ਪੁਰਸ਼ਾਂ ਦੇ 110 ਕਿਲੋਗ੍ਰਾਮ ਭਾਰ ਵਰਗ ਵਿੱਚ ਕੁੱਲ 388 ਕਿਲੋਗ੍ਰਾਮ ਭਾਰ ਚੁੱਕਿਆ । ਉਸਨੇ ‘ਸਨੈਚ`ਵਿੱਚ 176 ਕਿਲੋਗ੍ਰਾਮ ਅਤੇ ‘ਕਲੀਨ ਐਂਡ ਜਰਕ`ਵਿੱਚ 212 ਕਿਲੋਗ੍ਰਾਮ ਭਾਰ ਚੁੱਕਿਆ ।
ਭਾਰਤ ਦੇ ਤਮਗਿਆਂ ਦੀ ਗਿਣਤੀ ਹੋਈ 17
ਇਸ ਦੌਰਾਨ ਸੀਮਾ ਨੇ ਆਪਣੀ ਤੀਜੀ ਕੋਸਿ਼ਸ਼ ਵਿੱਚ 58.65 ਮੀਟਰ ਦੀ ਥ੍ਰੋਅ ਨਾਲ ਕਾਂਸੀ ਦਾ ਤਗਮਾ (Bronze medal) ਹਾਸਲ ਕੀਤਾ । ਇਸ ਕਾਂਸੀ ਦੇ ਤਗਮੇ ਨਾਲ ਭਾਰਤ ਦੇ ਤਗਮਿਆਂ ਦੀ ਕੁੱਲ ਗਿਣਤੀ 17 ਹੋ ਗਈ ਹੈ, ਜਿਸ ਵਿੱਚ 3 ਸੋਨੇ, 10 ਚਾਂਦੀ ਅਤੇ 4 ਕਾਂਸੀ ਦੇ ਤਗਮੇ ਸ਼ਾਮਲ ਹਨ ।
ਭਾਰਤ ਇਸ ਸਮੇਂ 10ਵੇਂ ਸਥਾਨ ‘ਤੇ ਹੈ । 27 ਸਾਲਾ ਸੀਮਾ ਨੇ ਮਾਂ ਬਣਨ ਤੋਂ ਬਾਅਦ ਖੇਡਾਂ ਵਿੱਚ ਸ਼ਾਨਦਾਰ ਵਾਪਸੀ ਕੀਤੀ ਹੈ । ਉਹ ਇਸ ਸਮੇਂ ਪੀ. ਐਚ. ਡੀ. ਵੀ ਕਰ ਰਹੀ ਹੈ । ਸੀਮਾ ਨੇ ਆਪਣੀਆਂ ਚੌਥੀਆਂ, ਪੰਜਵੀਆਂ ਅਤੇ ਛੇਵੀਆਂ ਕੋਸ਼ਿਸ਼ਾਂ ਦੌਰਾਨ ਫਾਊਲ ਕੀਤੇ, ਪਰ 58.65 ਮੀਟਰ ਦੀ ਥ੍ਰੋਅ ਨੇ ਉਸ ਲਈ ਪੋਡੀਅਮ `ਤੇ ਜਗ੍ਹਾ ਪੱਕੀ ਕਰ ਦਿੱਤੀ ।
Read More : ਭਾਰਤੀ ਪੁਰਸ਼ ਹਾਕੀ ਟੀਮ ਦਾ ਏਸ਼ੀਆਈ ਖੇਡਾਂ ਲਈ ਹੋਇਆ ਐਲਾਨ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
