ਪੱਛਮੀ ਨੇਪਾਲ ਵਿੱਚ ਤੜਕੇ ਤੜਕੇ ਲੱਗੇ ਭੂਚਾਲ ਦੇ ਝਟਕੇ

Earthquake

ਕਾਠਮੰਡੂ, 22 ਜੁਲਾਈ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਨੇਪਾਲ (Nepal) ਦੇ ਪੱਛਮੀ ਹਿੱਸੇ ਵਿਚ ਅੱਜ ਸਵੇਰੇ ਸਵੇਰੇ ਜਬਰਦਸਤ ਭੂਚਾਲ (Earthquake) ਦੇ ਝਟਕੇ ਮਹਿਸੂੁਸ ਕੀਤੇ ਜਾਣ ਦਾ ਸਮਾਚਾਰ ਹੈ ।

ਕਿੰਨੀ ਤੀਬਰਤਾ ਸੀ ਭੂਚਾਲ ਦੀ

ਮਿਲੀ ਜਾਣਕਾਰੀ ਅਨੁਸਾਰ ਪੱਛਮੀ ਨੇਪਾਲ ਵਿਚ ਜੋ ਬੁੱਧਵਾਰ ਨੂੰ ਸਵੇਰੇ 4. 40 ਵਰੇ ਭੂਚਾਲ ਆਇਆ ਦੀ ਤੀਬਰਤਾ (Intensity) 4. 2 ਮਾਪੀ ਗਈ ਹੈ । ਰਾਸ਼ਟਰੀ ਭੂਚਾਲ ਨਿਗਰਾਨੀ ਅਤੇ ਖੋਜ ਕੇਂਦਰ (National Earthquake Monitoring and Research Center) ਦੇ ਅਨੁਸਾਰ ਸਵੇਰੇ 4. 40 ਵਜੇ (ਸਥਾਨਕ ਸਮੇਂ) ਆਏ ਭੂਚਾਲ ਦਾ ਕੇਂਦਰ ਕਾਠਮੰਡੂ ਤੋਂ ਲਗਭਗ 900 ਕਿਲੋਮੀਟਰ ਪੱਛਮ ਵਿੱਚ ਸਥਿਤ ਸੁਦੁਰਪਸ਼ਿਮ ਪ੍ਰਾਂਤ ਦੇ ਬਝੰਗ ਜਿ਼ਲ੍ਹੇ ਵਿੱਚ ਕੋਟਦੇਵਾਲ ਦੇ ਨੇੜੇ ਸੀ ।

ਪਹਿਲਾਂ ਵੀ ਆ ਚੁੱਕਿਆ ਹੈ ਨੇਪਾਲ ਦੇ ਰੁਕੁਮ ਪੂਰਬੀ ਜਿਲੇ ਵਿਚ ਭੂਚਾਲ

ਜਾਣਕਾਰਾਂ ਦੇ ਦੱਸਣ ਅਨੁਸਾਰ ਭੂਚਾਲ ਗੁਆਂਢੀ ਬਾਜੂਰਾ ਅਤੇ ਦਾਰਚੁਲਾ ਜਿ਼ਲ੍ਹਿਆਂ ਵਿੱਚ ਵੀ ਮਹਿਸੂਸ ਕੀਤਾ ਗਿਆ ਹੈ ਤੇ ਹੁਣ ਤੱਕ ਕੋਈ ਨੁਕਸਾਨ ਨਹੀਂ ਹੋਇਆ ਹੈ । ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਪੱਛਮੀ ਨੇਪਾਲ ਵਿੱਚ ਲੁੰਬਿਨੀ ਪ੍ਰਾਂਤ ਦੇ ਰੁਕੁਮ ਪੂਰਬੀ ਜਿਲ੍ਹੇ ਵਿੱਚ 5 ਤੀਬਰਤਾ ਦਾ ਭੂਚਾਲ ਆਇਆ । ਨੇਪਾਲ ਅਕਸਰ ਭੂਚਾਲਾਂ ਦੀ ਮਾਰ ਝੱਲਦਾ ਰਹਿੰਦਾ ਹੈ । ਇਹ ਹਿਮਾਲਿਆਈ ਦੇਸ਼ ਦੁਨੀਆ ਦੇ ਸਭ ਤੋਂ ਵੱਧ ਸਰਗਰਮ ਟੈਕਟੋਨਿਕ ਜ਼ੋਨਾਂ (ਭੂਚਾਲੀ ਜ਼ੋਨ 4 ਅਤੇ 5) ਵਿੱਚੋਂ ਇੱਕ ਵਿੱਚ ਸਥਿਤ ਹੈ, ਜਿਸ ਕਾਰਨ ਇਹ ਭੂਚਾਲਾਂ ਲਈ ਬਹੁਤ ਕਮਜ਼ੋਰ ਹੈ ।

Read More : ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜਿਲੇ ਸਮੇਤ ਕਈ ਹਿੱਸਿਆਂ ਵਿਚ ਲੱਗੇ ਭੂਚਾਲ ਦੇ ਝਟਕੇ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *