ਪਟਿਆਲਾ, 18 ਨਵੰਬਰ 2025 : ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੰਜੀਵ ਸ਼ਰਮਾ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ. ਰਵਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ,ਜਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਅਤੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਸਾਫਟਬਾਲ ਅੰਡਰ 19 ਲੜਕੀਆਂ ਦੇ ਮੁਕਾਬਲੇ ਪੀ. ਐਮ. ਸ਼੍ਰੀ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਕਰਵਾਏ ਜਾ ਰਹੇ ਹਨ ।
ਲੀਗ ਮੁਕਾਬਲਿਆਂ ਵਿੱਚ ਲੁਧਿਆਣਾ ਨੇ ਫਰੀਦਕੋਟ ਨੂੰ ਹਰਾਇਆ
ਅੱਜ ਦੇ ਹੋਏ ਲੀਗ ਮੁਕਾਬਲਿਆਂ ਵਿੱਚ ਲੁਧਿਆਣਾ ਨੇ ਫਰੀਦਕੋਟ ਨੂੰ ਜਲੰਧਰ ਨੇ ਮੋਗੇ ਨੂੰ ਫਿਰੋਜਪੁਰ ਨੇ ਬਠਿੰਡੇ ਨੂੰ ਅੰਮ੍ਰਿਤਸਰ ਨੇ ਪਟਿਆਲੇ ਨੂੰ ਲੁਧਿਆਣਾ ਨੇ ਫਾਜ਼ਿਲਕਾ ਨੂੰ ਜਲੰਧਰ ਨੇ ਮੁਕਤਸਰ ਨੂੰ ਫਿਰੋਜ਼ਪੁਰ ਨੇ ਮਾਨਸਾ ਨੂੰ ਅੰਮ੍ਰਿਤਸਰ ਨੇ ਸੰਗਰੂਰ ਨੂੰ ਫਾਜ਼ਿਲਕਾ ਨੇ ਫਰੀਦਕੋਟ ਨੂੰ ਮੁਕਤਸਰ ਸਾਹਿਬ ਨੇ ਮੋਗੇ ਨੂੰ ਮਾਨਸਾ ਨੇ ਬਠਿੰਡੇ ਨੂੰ ਤੇ ਪਟਿਆਲੇ ਨੇ ਸੰਗਰੂਰ ਨੂੰ ਹਰਾਇਆ । ਅੱਜ ਦੇ ਮੁਕਾਬਲਿਆਂ ਵਿੱਚ ਮੁੱਖ ਮਹਿਮਾਨ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਉਚੇਚੇ ਤੌਰ ਤੇ ਪਹੁੰਚ ਕੇ ਖਿਡਾਰਨਾਂ ਨੂੰ ਅਸ਼ੀਰਵਾਦ ਦਿੱਤਾ । ਇਸ ਮੌਕੇ ਸਤਬੀਰ ਸਿੰਘ ਗਿੱਲ, ਗਗਨਦੀਪ ਸਿੰਘ ਰੋਪੜ, ਪਵਿੱਤਰ ਸਿੰਘ, ਹਰੀਸ਼ ਸਿੰਘ ਰਾਵਤ, ਡਾ ਆਸਾ ਸਿੰਘ, ਬਿਕਰਮ ਠਾਕੁਰ, ਰਾਜਿੰਦਰ ਸਿੰਘ, ਮੱਖਣ ਸਿੰਘ, ਰਣਜੀਤ ਸਿੰਘ, ਗੁਰਪ੍ਰੀਤ ਸਿੰਘ ਟਿਵਾਣਾ, ਗੌਰਵ ਬਿਰਦੀ, ਗੁਰਜੰਟ ਸਿੰਘ, ਸਿਮਰਨ ਸਿੰਘ, ਦੀਪਇੰਦਰ ਸਿੰਘ, ਬਲਕਾਰ ਸਿੰਘ, ਰਾਕੇਸ਼ ਕੁਮਾਰ ਲਚਕਾਣੀ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਸਨ ।
Read More : ਨਿਤੀਸ਼ ਰੈਡੀ ਦੀ ਹੋਈ ਭਾਰਤੀ ਟੀਮ ਵਿਚ ਮੈਚ ਲਈ ਵਾਪਸੀ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
