ਹਰਿਆਣਾ ਵਿਚ ਜਹਿਰੀਲੀ ਗੈਸ ਚੜ੍ਹਨ ਕਾਰਨ ਹੋਈ ਚਾਰ ਦੀ ਮੌਤ

Haryana Death

ਹਰਿਆਣਾ, 20 ਜੁਲਾਈ 2026 : ਹਰਿਆਣਾ (Haryana) ਦੇ ਜਿਲਾ ਝੱਜਰ ਦੇ ਪਿੰਡ ਮਨੀਮਪੁਰ ਵਿਖੇ ਖੂਹ ਵਿਚ ਉਤਰੇ ਚਾਰ ਵਿਅਕਤੀਆਂ ਦੀ ਜਹਿਰੀਲੀ ਗੈਸ (Poisonous gas) ਚੜ੍ਹਨ ਕਰਕੇ ਮੌਤ ਹੋ ਜਾਣ ਦਾ ਸਮਾਚਾਰ ਹੈ ।

ਕੌਣ ਹਨ ਇਹ ਚਾਰੋਂ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਜਿਲਾ ਝੱਜਰ (District Jhajjar) ਦੇ ਪਿੰਡ ਮਨੀਮਪੁਰ ਵਿਖੇ ਜੋ ਇਕ ਖੂਨ ਵਿਚ ਉਤਰੇ ਚਾਰ ਵਿਅਕਤੀਆਂ ਦੀ ਜਹਿਰੀਲੀ ਗੈਸ ਚੜ੍ਹਨ ਕਾਰਨ ਮੌਤ (Death) ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦੀ ਪਛਾਣ 41 ਸਾਲਾ ਦਲਬੀਰ ਅਤੇ ਨਰਿੰਦਰ, 37 ਸਾਲਾ ਮੋਨੂ ਅਤੇ ਰਾਮੇ ਨਾਮਕ ਇੱਕ ਪ੍ਰਵਾਸੀ ਮਜ਼ਦੂਰ ਵਜੋਂ ਕੀਤੀ ਗਈ ਹੈ ।

ਕੀ ਕਾਰਨ ਰਿਹਾ ਖੂਹ ਵਿਚ ਉਤਰਨ ਦਾ

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਚਾਰੋਂ ਵਿਅਕਤੀ ਖੂੲ ਵਿਚ ਇਕ ਡਿੱਗੇ ਇਕ ਵੱਛੇ ਨੂੰ ਬਾਹਰ ਕੱਢਣ ਲਈ ਵਾਰੀ-ਵਾਰੀ ਕਰਕੇ ਉਤਰੇ ਸਨ ਪਰ ਖੂਹ ਵਿਚ ਜਹਿਰੀਲੀ ਗੈਸ ਚੜ੍ਹਨ ਕਾਰਨ ਜਿਥੇ ਉਹ ਬੇਹੋਸ਼ ਹੋ ਗਏ, ਉਥੇ ਹੀ ਬਾਹਰ ਨਾ ਨਿਕਲ ਸਕਣ ਕਾਰਨ ਮੌਤ ਦੇ ਸਿ਼ਕਾਰ ਹੋ ਗਏ । ਘਟਨਾ ਸਬੰਧੀ ਪਤਾ ਚਲਦਿਆਂ ਹੀ ਪੁਲਸ, ਫਾਇਰ ਬ੍ਰਿਗੇਡ ਤੇ ਪ੍ਰਸਾਸਨਿਕ ਅਧਿਕਾਰੀਆਂ ਨੇ ਬਚਾਅ ਕਾਰਜ ਸ਼ੁਰੂ ਕੀਤੇ ਪਰ ਹਸਪਤਾਲ ਲਿਜਾਉਣ ਤੇ ਡਾਕਟਰਾਂ ਨੇ ਚਾਰਾਂ ਨੂੰ ਮ੍ਰਿਤਕ ਐਲਾਨ ਦਿੱਤਾ ।

Read More : ਹਰਿਆਣਾ ਵਿਚ ਕਾਂਗਰਸ ਦੇ ਸਾਬਕਾ ਵਿਧਾਇਕ ਦੀ ਹੋਈ ਦੌਰਾ ਪੈਣ ਕਾਰਨ ਮੌਤ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *