ਜਾਪਾਨ, 20 ਜੁਲਾਈ 2026 : ਭਾਰਤ ਦੇਸ਼ ਦੀ ਪ੍ਰਸਿੱਧ ਬੈਡਮਿੰਟਨ ਖਿਡਾਰਨ (Badminton player) ਪੀ. ਵੀ. ਸਿੰਧੂ ਨੇ ਜਾਪਾਨ ਦੇ ਟੋਕੀਓ ਵਿਖੇੇ ਹੋਈ ਫਾਈਨਲ ਚੈਂਪੀਅਨਸਿਪ (Championship) ਜਿੱਤ ਕੇ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ ।
ਸਿੰਧੂ ਨੇ ਜਾਪਾਨ ਦੀ ਖਿਡਾਰਨ ਨੂੰ 21-17 ਨਾਲ ਹਰਾਇਆ
ਭਾਰਤੀ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ (P. V. Sindhu) ਨੇ ਜਪਾਨ ਓਪਨ ਸੁਪਰ 750 ਟੂਰਨਾਮੈਂਟ ’ਚ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ । 19 ਜੁਲਾਈ ਦਿਨ ਐਤਵਾਰ ਨੂੰ ਖੇਡੇ ਗਏ ਟਾਈਟਲ ਮੈਚ ’ਚ ਪੀ. ਵੀ. ਸਿੰਧੂ ਨੇ ਜਪਾਨ ਦੀ ਅਕਾਨੇ ਯਾਮਾਗੁਚੀ ਨੂੰ ਸਿੱਧੇ ਗੇਮਾਂ ’ਚ 21-17, 21-17 ਨਾਲ ਹਰਾਇਆ । ਇਹ ਟਾਈਟਲ ਮੈਚ 50 ਮਿੰਟ ਤੱਕ ਚੱਲਿਆ । ਇਸਦੇ ਨਾਲ ਸਿੰਧੂ ਜਪਾਨ ਓਪਨ ਜਿੱਤਣ ਵਾਲੀ ਪਹਿਲੀ ਭਾਰਤੀ ਬੈਡਮਿੰਟਨ ਖਿਡਾਰਨ ਹੈ ।
ਪਹਿਲੀ ਵਾਰ ਹੈ ਜਦੋਂ ਕੋਈ ਭਾਰਤੀ ਖਿਡਾਰੀ ਪਹੁੰਚਿਆ ਹੈ ਫਾਈਨਲ ਵਿਚ
ਇਸ ਤੋਂ ਪਹਿਲਾਂ ਕਿਸੇ ਵੀ ਭਾਰਤੀ ਖਿਡਾਰੀ ਨੇ ਇਸ ਟੂਰਨਾਮੈਂਟ (Tournament) ਦੇ ਕਿਸੇ ਵੀ ਵਰਗ ’ਚ ਖਿਤਾਬ ਨਹੀਂ ਜਿੱਤਿਆ ਸੀ । ਇਹ ਪਹਿਲੀ ਵਾਰ ਹੈ ਜਦੋਂ ਕੋਈ ਭਾਰਤੀ ਖਿਡਾਰੀ ਫਾਈਨਲ ’ਚ ਪਹੁੰਚਿਆ ਹੈ ਤੇ ਖਿਤਾਬ ਆਪਣੇ ਨਾਮ ਕੀਤਾ ਹੈ । ਇਹ ਜਿੱਤ ਪੀ.ਵੀ. ਸਿੰਧੂ ਲਈ ਵੀ ਖਾਸ ਹੈ ਕਿਉਂਕਿ ਉਸਨੇ 19 ਮਹੀਨਿਆਂ ਬਾਅਦ ਬੀ. ਡਬਲਿਊ. ਐਫ਼. ਵਰਲਡ ਟੂਰ ’ਤੇ ਖਿਤਾਬ ਜਿੱਤਿਆ ਹੈ । ਇਸ ਤੋਂ ਪਹਿਲਾਂ ਉਸਦਾ ਆਖਰੀ ਖਿਤਾਬ ਦਸੰਬਰ 2024 ’ਚ ਸਈਅਦ ਮੋਦੀ ਇੰਟਰਨੈਸ਼ਨਲ ’ਚ ਆਇਆ ਸੀ ।
Read More : ਭਾਰਤੀ ਮੁੱਕੇਬਾਜ਼ਾਂ ਨੇ 2 ਸੋਨ ਤਗਮਿਆਂ ਸਮੇਤ 5 ਤਗਮੇ ਜਿੱਤੇ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
