ਜਕਾਰਤਾ, 17 ਜੁਲਾਈ 2026 : ਏਸ਼ੀਆਈ ਅੰਡਰ-19 ਅਤੇ ਅੰਡਰ-23 ਮੁੱਕੇਬਾਜ਼ੀ ਚੈਂਪੀਅਨਸਿ਼ਪ (Boxing Championship) ਵਿਚ ਭਾਰਤੀ ਮੁੱਕੇਬਾਜਾਂ ਵਲੋਂ ਦੋ ਸੋਨੇ ਤੇ ਤਮਗਿਆਂ ਸਮੇਤ ਪੰਜ ਤਮਗੇ ਜਿੱਤੇ ਗਏ ਹਨ ।
ਪੁਰਸ਼ ਵਰਗ ਦੇ ਫਾਈਨਲ ਵਿਚ ਭਾਰਤੀ ਮੁੱਕੇਬਾਜਾਂ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ
ਭਾਰਤ ਨੇ ਏਸ਼ੀਆਈ ਅੰਡਰ-19 ਅਤੇ ਅੰਡਰ-23 ਮੁੱਕੇਬਾਜ਼ੀ ਚੈਂਪੀਅਨਸਿ਼ਪ ਦੇ ਪੁਰਸ਼ ਵਰਗ ਦੇ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2 ਸੋਨ ਤਗਮਿਆਂ (Gold medals) ਸਮੇਤ ਕੁੱਲ 5 ਤਗਮਿਆਂ ਨਾਲ ਆਪਣਾ ਅਭਿਆਨ ਸਮਾਪਤ ਕੀਤਾ । ਭਾਰਤ ਨੇ ਅੰਡਰ-23 ਵਰਗ ਵਿੱਚ 2 ਸੋਨ ਅਤੇ 1 ਚਾਂਦੀ ਦਾ ਤਗਮਾ ਜਿੱਤਿਆ, ਜਦਕਿ ਅੰਡਰ-19 ਮੁੱਕੇਬਾਜ਼ਾਂ ਨੇ ਜਕਾਰਤਾ ਵਿੱਚ 2 ਚਾਂਦੀ ਦੇ ਤਗਮੇ ਆਪਣੇ ਨਾਂ ਕੀਤੇ । ਅੰਡਰ-23 ਪੁਰਸ਼ ਫਾਈਨਲ ਵਿੱਚ ਭਾਰਤੀ ਮੁੱਕੇਬਾਜ਼ਾਂ (Indian boxers) ਨੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਦਿਆਂ 2 ਸੋਨ ਤਗਮੇ ਜਿੱਤੇ। ਵਿਸ਼ਵਨਾਥ ਸੁਰੇਸ਼ (50 ਕਿਲੋਗ੍ਰਾਮ) ਨੇ ਜਪਾਨ ਦੇ ਦਾਇਚੀ ਇਵਾਈ ਨੂੰ ਸਖ਼ਤ ਮੁਕਾਬਲੇ ਵਿੱਚ 3-2 ਨਾਲ ਹਰਾ ਕੇ ਸੋਨ ਤਗਮਾ ਆਪਣੇ ਨਾਂ ਕੀਤਾ ।
ਅੰਡਰ-19 ਵਿਚ ਮੁੱਕੇਬਾਜਾਂ ਨੇ ਵੀ ਸੀ ਸ਼ਾਨਦਾਰ ਕੋਸਿ਼ਸ਼
ਗੰਗਾ (55 ਕਿਲੋਗ੍ਰਾਮ) ਨੇ ਵੀ ਕਜ਼ਾਕਿਸਤਾਨ ਦੇ ਬੇਕਸੁਲਤਾਨ ਬੋਰਾਨਬੇਕ ਨੂੰ 3-2 ਦੇ ਸਪਲਿਟ ਫ਼ੈਸਲੇ ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਵੰਸ਼ਜ (65 ਕਿਲੋਗ੍ਰਾਮ) ਨੇ ਫਾਈਨਲ ਵਿੱਚ ਬਹਾਦਰੀ ਨਾਲ ਮੁਕਾਬਲਾ ਕੀਤਾ, ਪਰ ਉਜ਼ਬੇਕਿਸਤਾਨ ਦੇ ਇਲਖੋਮਜੋਨ ਏਰਗਾਸ਼ੇਵ ਤੋਂ 4-1 ਨਾਲ ਹਾਰ ਜਾਣ ਕਾਰਨ ਉਸ ਨੂੰ ਚਾਂਦੀ ਦੇ ਤਗਮੇ ਨਾਲ ਸੰਤੋਖ ਕਰਨਾ ਪਿਆ । ਅੰਡਰ-19 ਮੁੱਕੇਬਾਜ਼ਾਂ ਨੇ ਵੀ ਸ਼ਾਨਦਾਰ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਚਾਂਦੀ ਦੇ ਤਗਮਿਆਂ ਨਾਲ ਹੀ ਸੰਤੋਖ ਕਰਨਾ ਪਿਆ ।
Read More : ਮੁੱਕੇਬਾਜ਼ੀ ਵਿਚ ਭਾਰਤ ਨੇ ਅੰਡਰ-19 ਮਹਿਲਾ ਵਰਗ ਵਿੱਚ 8 ਤਮਗੇ ਕੀਤੇ ਪੱਕੇ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
