ਗੁੜਗਾਓਂ, 15 ਜੁਲਾਈ 2026 : ਹਰਿਆਣਾ (Haryana) ਦੇ ਸ਼ਹਿਰ ਗੁੜਗਾਓਂ ਦੇ ਫਰੂਖਨਗਰ ਖੇਤਰ ਵਿਖੇ ਪੁਲਸ ਦੀ ਈ. ਆਰ. ਵੀ. ਤੇ ਟੈਂਕਰ ਵਿਚਕਾਰ ਟੱਕਰ ਹੋਣ ਕਾਰਨ ਦੋ ਹੈਡ ਕਾਂਸਟੇਬਲਾਂ ਦੀ ਮੌਤ (Death) ਹੋਈ ਹੈ ।
ਦੋਵੇਂ ਮੁਲਾਜਮ ਸਨ ਈ. ਆਰ. ਵੀ. ਡਿਊਟੀ ‘ਤੇ
ਫਰੂਖਨਗਰ ਖੇਤਰ ਵਿਚ ਖੇੜਾ ਖੁਰਮਪੁਰ ਦੇ ਨੇੜੇ ਮੰਗਲਵਾਰ ਦੇਰ ਰਾਤ ਪੁਲਸ ਦੀ ਈ. ਆਰ. ਵੀ. ਅਤੇ ਇਕ ਟੈਂਕਰ ਵਿਚਾਲੇ ਹੋਈ ਭਿਆਨਕ ਟੱਕਰ (Terrible collision) ਕਾਰਨ 2 ਪੁਲਸ ਮੁਲਾਜ਼ਮਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ । ਜਾਣਕਾਰੀ ਅਨੁਸਾਰ ਪੁਲਸ ਮੁਲਾਜ਼ਮ ਈ. ਆਰ. ਵੀ. ਡਿਊਟੀ ‘ਤੇ ਸਨ ।
ਖੇੜਾ ਖੁਰਮਪੁਰ ਦੇ ਨੇੜੇ ਉਨ੍ਹਾਂ ਦੀ ਗੱਡੀ ਦੀ ਟੱਕਰ ਇਕ ਟੈਂਕਰ ਨਾਲ ਹੋ ਗਈ । ਟੱਕਰ ਇੰਨੀ ਜ਼ਬਰਦਸਤ ਸੀ ਕਿ ਪੁਲਸ ਵਾਹਨ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਉਸ ਵਿਚ ਸਵਾਰ ਪੁਲਸ ਮੁਲਾਜ਼ਮ ਬੁਰੀ ਤਰ੍ਹਾਂ ਫਸ ਗਏ । ਸਥਾਨਕ ਲੋਕਾਂ ਅਤੇ ਪੁਲਸ ਦੀ ਮਦਦ ਨਾਲ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ ।
ਕੌਣ ਹਨ ਦੋਵੇਂ ਹੈਡ ਕਾਂਸਟੇਬਲ
ਹਾਦਸੇ ਵਿਚ ਹੈੱਡ ਕਾਂਸਟੇਬਲ ਛੋਟੇਲਾਲ ਅਤੇ ਹੈੱਡ ਕਾਂਸਟੇਬਲ ਅਨਿਲ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਉੱਥੇ ਹੀ, ਕਾਂਸਟੇਬਲ ਧਰਮਿੰਦਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ । ਉਨ੍ਹਾਂ ਨੂੰ ਤੁਰੰਤ ਇਕ ਨਿੱਜੀ ਹਸਪਤਾਲ ਵਿਚ ਦਾਖਲ (Hospitalization) ਕਰਵਾਇਆ ਗਿਆ । ਡਾਕਟਰਾਂ ਅਨੁਸਾਰ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ । ਪੁਲਸ ਨੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ਹੈ ।
ਟੈਂਕਰ ਚਾਲਕ ਵਿਰੁੱਧ ਕਰ ਲਿਆ ਗਿਆ ਹੈ ਕੇਸ ਦਰਜ
ਪੁਲਸ ਨੇ ਟੈਂਕਰ ਚਾਲਕ ਖਿ਼ਲਾਫ ਕੇਸ ਦਰਜ (Case registered) ਕਰ ਲਿਆ ਹੈ । ਹਾਦਸੇ ਤੋਂ ਬਾਅਦ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਦੁਰਘਟਨਾਗ੍ਰਸਤ ਟੈਂਕਰ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਪੁਲਸ ਵੱਲੋਂ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ।
Read More : ਸਵਾਰੀਆਂ ਨਾਲ ਭਰੀ ਬਸ ਦੇ ਦਰੱਖਤ ਨਾਲ ਟਕਰਾਉਣ ਕਾਰਨ ਇਕ ਦੀ ਮੌਤ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
