ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤ ਲੈਂਦਾ ਏ. ਐਸ. ਆਈ. ਰੰਗੇ ਹੱਥੀਂ ਕਾਬੂ

Vigilance

ਚੰਡੀਗੜ੍ਹ, 14 ਜੁਲਾਈ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਭ੍ਰਿ਼ਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਏ. ਐਸ. ਆਈ. ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਰੰਗੇ ਹੱਥੀਂ ਗ੍ਰਿਫ਼ਤਾਰ (Arrested) ਕੀਤਾ ਹੈ ।

ਕਿੰਨੀ ਰਿਸ਼ਵਤ ਲੈਂਦਿਆਂ ਕੀਤਾ ਗਿਆ ਹੈ ਏ. ਐਸ. ਆਈ. ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਜੀਲੈਂਸ (Vigilance) ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਜੋ ਸਦਰ ਥਾਣਾ ਮੋਰਿੰਡਾ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏ. ਐਸ. ਆਈ.) ਅਵਤਾਰ ਸਿੰਘ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ ਉਹ 30 ਹਜ਼ਾਰ ਰੁਪਏ ਹੈ।

ਕੀ ਜਾਣਕਾਰੀ ਦਿੱਤੀ ਵਿਜੀਲੈਂਸ ਦੇ ਬਿਊਰੋੋ ਨੇ

ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਨੂੰ ਪਿੰਡ ਚਤਾਮਲਾ, ਤਹਿਸੀਲ ਮੋਰਿੰਡਾ ਜਿ਼ਲ੍ਹਾ ਰੋਪੜ ਦੇ ਇੱਕ ਨਿਵਾਸੀ ਵੱਲੋਂ ਦਰਜ ਕਰਵਾਈ ਗਈ ਸਿ਼ਕਾਇਤ ਦੇ ਅਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਸਿ਼ਕਾਇਤਕਰਤਾ ਖੇਤੀਬਾੜੀ ਦਾ ਕੰਮ ਕਰਦਾ ਹੈ । ਉਸ ਦੇ ਸਵਰਗੀ ਪਿਤਾ ਨੇ ਵਕਫ਼ ਬੋਰਡ ਤੋਂ 99 ਸਾਲਾਂ ਦੀ ਲੀਜ਼ ‘ਤੇ ਲਗਭਗ 6 ਏਕੜ ਜ਼ਮੀਨ ਲਈ ਸੀ, ਜਿਸ ‘ਤੇ ਹੁਣ ਉਹ ਖੇਤੀ ਕਰ ਰਿਹਾ ਹੈ ।

ਕੀ ਕਾਰਨ ਸੀ ਵਿਵਾਦ ਦਾ

ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਦੂਜੀ ਧਿਰ ਦੇ ਤੇਜਪਾਲ ਸਿੰਘ ਨੇ ਇਸ ਜ਼ਮੀਨ ਦੇ ਇੱਕ ਹਿੱਸੇ ‘ਤੇ ਜ਼ਬਰਦਸਤੀ ਖੇਤੀ ਕਰ ਲਈ ਅਤੇ ਦੋ ਏਕੜ ਮੱਕੀ ਦੀ ਫ਼ਸਲ ਬਰਬਾਦ ਕਰ ਦਿੱਤੀ । ਇਸ ਸਬੰਧੀ ਸਿ਼ਕਾਇਤਕਰਤਾ ਨੇ ਆਪਣੀ ਸਿ਼ਕਾਇਤ ਦਰਜ (Complaint filed) ਕਰਵਾਈ ਸੀ ਪਰ ਪੁਲਸ ਨੇ ਦੂਜੀ ਧਿਰ ਤੇਜਪਾਲ ਸਿੰਘ ਦੀ ਅਰਜ਼ੀ ‘ਤੇ ਕਾਰਵਾਈ ਕਰਦਿਆਂ ਸਿ਼ਕਾਇਤਕਰਤਾ ਅਤੇ ਉਸ ਦੀ ਮਾਂ ਵਿਰੁੱਧ ਹੀ ਮਾਮਲਾ ਦਰਜ ਕਰ ਦਿੱਤਾ । ਇਸ ਮਾਮਲੇ ਦੀ ਜਾਂਚ ਮੁਲਜ਼ਮ ਏ. ਐਸ. ਆਈ. ਅਵਤਾਰ ਸਿੰਘ ਵੱਲੋਂ ਕੀਤੀ ਜਾ ਰਹੀ ਸੀ ।

ਏ. ਐਸ. ਆਈ. ਨੇ ਮੰਗੀ ਸੀ ਸਿ਼ਕਾਇਤਕਰਤਾ ਦੀ ਮਾਂ ਦਾ ਨਾਮ ਕੱਢਣ ਬਦਲੇ ਰਿਸ਼ਵਤ

ਬੁਲਾਰੇ ਨੇ ਦੱਸਿਆ ਕਿ ਏ. ਐਸ. ਆਈ. ਅਵਤਾਰ ਸਿੰਘ ਨੇ ਕੇਸ ਵਿੱਚੋਂ ਸਿ਼ਕਾਇਤਕਰਤਾ ਦੀ ਮਾਂ ਦਾ ਨਾਮ ਕੱਢਣ ਬਦਲੇ 50,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ । ਬੇਨਤੀ ਕਰਨ ‘ਤੇ ਏ. ਐਸ. ਆਈ. ਅਵਤਾਰ ਸਿੰਘ 35,000 ਰੁਪਏ ਰਿਸ਼ਵਤ (Bribe) ਲੈਣ ਲਈ ਰਾਜ਼ੀ ਹੋ ਗਿਆ । ਉਸ ਨੇ ਸਿ਼ਕਾਇਤਕਰਤਾ ਕੋਲੋਂ ਰਿਸ਼ਵਤ ਵਜੋਂ 5 ਹਜ਼ਾਰ ਰੁਪਏ ਪਹਿਲਾਂ ਹੀ ਲੈ ਲਏ ਸਨ ਅਤੇ ਬਾਕੀ ਰਹਿੰਦੇ 30,000 ਰੁਪਏ ਦੇਣ ਲਈ ਕਿਹਾ ਸੀ ।

ਏ. ਐਸ. ਆਈ. ਵਿਰੁੱਧ ਕਰ ਲਿਆ ਗਿਆ ਹੈ ਕੇਸ ਦਰਜ

ਸਿ਼ਕਾਇਤਕਰਤਾ ਰਿਸ਼ਵਤ ਦੀ ਬਾਕੀ ਰਕਮ ਨਹੀਂ ਦੇਣਾ ਚਾਹੁੰਦਾ ਸੀ, ਇਸ ਲਈ ਉਸ ਨੇ ਵਿਜੀਲੈਂਸ ਬਿਊਰੋ ਫਲਾਇੰਗ ਸਕੁਐਡ, ਐਸ. ਏ. ਐਸ. ਨਗਰ ਤੱਕ ਪਹੁੰਚ ਕੀਤੀ । ਉਸ ਦੀ ਸਿ਼ਕਾਇਤ ‘ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ, ਜਿਸ ਦੌਰਾਨ ਮੁਲਜ਼ਮ ਏ. ਐਸ. ਆਈ. ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸਿ਼ਕਾਇਤਕਰਤਾ ਕੋਲੋਂ 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ । ਇਸ ਸਬੰਧੀ ਮੁਲਜ਼ਮ ਖਿ਼ਲਾਫ਼ ਵਿਜੀਲੈਂਸ ਬਿਊਰੋ ਥਾਣਾ ਐਸ. ਏ. ਐਸ. ਨਗਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ (Case registered) ਕਰ ਲਿਆ ਗਿਆ ਹੈ ਅਤੇ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ ।

Read More : ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤ ਲੈਂਦਾ ਏ. ਐਸ. ਆਈ. ਰੰਗੇ ਹੱਥੀਂ ਕਾਬੂ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *