ਫਿਰੋਜ਼ਪੁਰ, 6 ਜੂਨ 2026 : ਪੰਜਾਬ ਦੇ ਜਿਲਾ ਫਿਰੋਜ਼ਪੁਰ (Ferozepur) ਵਿਖੇ ਇਕ ਸੜਕ ਹਾਦਸੇ ਵਿਚ 9 ਵਿਅਕਤੀਆਂ ਦੇ ਮੌਕੇ ‘ਤੇ ਹੀ ਮੌਤ (Death) ਦੇ ਘਾਟ ਉਤਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕਿਥੇ ਵਾਪਰਿਆ ਹਾਦਸਾ
ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਵਿਖੇ ਜੋ ਇਕ ਸੜਕ ਹਾਦਸੇ (Road accidents) ਵਿਚ 9 ਲੋਕਾਂ ਦੇ ਮੌਤ ਦੇ ਘਾਟ ਉਤਰ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਇਹ ਸੜਕ ਹਾਦਸਾ ਫਿਰੋਜ਼ਪੁਰ-ਫ਼ਾਜਿ਼ਲਕਾ ਮੁੱਖ ਮਾਰਗ `ਤੇ ਪਿੰਡ ਹੁਸੈਨਸ਼ਾਹ ਵਾਲਾ ਦੇ ਕੋਲ ਅੱਜ ਸਵੇਰ ਵੇਲੇ ਹੀ ਵਾਪਰਿਆ ਦੱਸਿਆ ਜਾ ਰਿਹਾ ਹੈ ।
ਕਿਹੜੇ ਕਿਹੜੇ ਵਾਹਨਾਂ ਵਿਚਕਾਰ ਹੋਈ ਟੱਕਰ
ਸਵਾਰੀਆਂ ਨਾਲ ਭਰੀ ਮਹਿੰਦਰਾ ਪਿੱਕਅਪ ਗੱਡੀ ਤੇ ਘੋੜੇ ਟਰਾਲੇ ਵਿਚਕਾਰ ਆਹਮੋ- ਸਾਹਮਣੇ ਟੱਕਰ ਹੋ ਗਈ। ਹਾਦਸੇ ਵਿਚ 9 ਲੋਕਾਂ ਦੀ ਮੌਤ ਹੋ ਗਈ । ਜਦਕਿ ਦਰਜਨ ਤੋਂ ਵੱਧ ਜ਼ਖ਼ਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਇਲਾਜ ਲਈ ਐਬੂਲੈਸਾਂ ਰਾਹੀਂ ਸਿਵਲ ਹਸਪਤਾਲ ਫਿ਼ਰੋਜ਼ਪੁਰ ਪਹੁੰਚਾਇਆ ਗਿਆ ਹੈ ।
ਘਟਨਾ ਦਾ ਪਤਾ ਚਲਦਿਆਂ ਪੁਲਸ ਤੇ ਸੜਕ ਸੁਰੱਖਿਆ ਫੋਰਸ ਨੇ ਕੀਤੇ ਬਚਾਅ ਕਾਰਜ ਸ਼ੁਰੂ
ਹਾਦਸੇ ਦਾ ਪਤਾ ਚਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ, ਥਾਣਾ ਮਮਦੋਟ ਤੋਂ ਪੁਲਸ ਅਤੇ ਅੱਧੀ ਦਰਜਨ ਐਬੂਲੈਸਾਂ ਘਟਨਾ ਸਥਾਨ ’ਤੇ ਪਹੁੰਚੀਆਂ, ਜਿਨ੍ਹਾਂ ਵਲੋਂ ਜ਼ਖਮੀਆਂ (injured) ਨੂੰ ਹਸਪਤਾਲ ਪਹੁੰਚਾਇਆ ਗਿਆ। ਪਿੱਕਅਪ ਗੱਡੀ ਵਿਚ ਸਵਾਰ ਲੋਕ ਰਿਸ਼ਤੇਦਾਰ ਦੇ ਫੁੱਲਣ ਤਾਰਨ ਲਈ ਜਲਾਲਾਬਾਦ ਤੋਂ ਬਿਆਸ ਜਾ ਰਹੇ ਸਨ ਕਿ ਜੰਗਾਂ ਵਾਲਾ ਮੋੜ ਤੋਂ ਥੋੜਾ ਪਿੱਛੇ ਭਿਆਨਕ ਸੜਕ ਹਾਦਸਾ ਵਾਪਰ ਗਿਆ ।
Read More : ਕਾਰ ਦੀ ਟੱਕਰ ਵੱਜਣ ਕਾਰਨ ਹੋਈ ਦੋ ਨੌਜਵਾਨਾਂ ਦੀ ਸੜਕ ਹਾਦਸੇ ਵਿਚ ਮੌਤ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
