ਫੈਕਟਰੀ ਵਿਚ ਗੈਸ ਲੀਕ ਹੋਣ ਕਾਰਨ ਪਿਤਾ-ਪੁੱਤਰ ਦੀ ਦਮ ਘੁੱਟਣ ਨਾਲ ਹੋਈ ਮੌਤ

gas leak

ਲੁਧਿਆਣਾ, 1 ਜੂਨ 2026 : ਪੰਜਾਬ ਦੇ ਸ਼ਹਿਰ ਲੁਧਿਆਣਾ (Ludhiana) ਵਿਖੇ ਇਕ ਫੈਕਟਰੀ ਵਿਚ ਗੈਸ ਲੀਕ (Gas leak) ਹੋਣ ਤੋਂ ਬਾਅਦ ਦਮ ਘੁਟਣ ਨਾਲ ਪਿਤਾ-ਪੁੱਤਰ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਖੇ ਜੋ ਇੱਕ ਪਾਨਾ ਚਾਬੀ ਬਣਾਉਣ ਵਾਲੀ ਫੈਕਟਰੀ ਵਿੱਚ ਅਚਾਨਕ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਵਾਪਰੇ ਹਾਦਸੇ ਵਿੱਚ ਇੱਕ ਪਿਤ ਤੇ ਪੁੱਤ ਦੀ ਦਮ ਘੁੱਟਣ (Choking) ਨਾਲ ਮੌਤ ਹੋ ਗਈ ਹੈ ਦੇ ਚਲਦਿਆਂ ਫੈਕਟਰੀ ਵਿਚ ਕੰਮ ਕਰਨ ਵਾਲੇ ਕਈ ਮਜ਼ਦੂਰ ਬੇਹੋਸ਼ ਵੀ ਹੋ ਗਏ ਹਨ ਅਤੇ ਕਈ ਹੋਰਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ।

ਜਾਣਕਾਰੀ ਅਨੁਸਾਰ ਫੈਕਟਰੀ ਵਿੱਚ ਕੰਮ ਆਮ ਵਾਂਗ ਚੱਲ ਰਿਹਾ ਸੀ ਪਰ ਅਚਾਨਕ ਹੀ ਇੱਕ ਗੈਸ ਪਾਈਪ ਲਾਈਨ ਲੀਕ ਹੋਣ ਲੱਗੀ ਤੇ ਕੁਝ ਮਿੰਟਾਂ ਵਿੱਚ ਹੀ ਜ਼ਹਿਰੀਲੀ ਗੈਸ ਪੂਰੀ ਫੈਕਟਰੀ ਵਿੱਚ ਫੈਲ ਗਈ । ਗੈਸ ਦਾ ਪ੍ਰਭਾਵ ਇੰਨਾ ਤੇਜ਼ ਸੀ ਕਿ ਅੰਦਰ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਬਾਹਰ ਨਿਕਲਣ ਦਾ ਮੌਕਾ ਵੀ ਨਹੀਂ ਮਿਲਿਆ । ਦਮ ਘੁੱਟਣ ਅਤੇ ਅੱਖਾਂ ਵਿੱਚ ਗੰਭੀਰ ਜਲਣ ਕਾਰਨ ਕਈ ਮਜ਼ਦੂਰ ਫੈਕਟਰੀ ਦੇ ਅੰਦਰ ਜ਼ਮੀਨ ‘ਤੇ ਡਿੱਗ ਪਏ।

ਕੌਣ ਹਨ ਦੋਵੇਂ ਮੌਤ ਦੇ ਘਾਟ ਉਤਰਨ ਵਾਲੇ ਪਿਤਾ-ਪੁੱਤਰ

ਗੈਸ ਲੀਕ ਹੋਣ ਵਾਲੇ ਹਾਦਸੇ ਦੀ ਖ਼ਬਰ ਮਿਲਦੇ ਹੀ ਇਲਾਕੇ ਵਿੱਚ ਦਹਿਸ਼ਤ ਫੈਲ ਗਈ । ਫੈਕਟਰੀ ਦੇ ਅੰਦਰ ਮੌਜੂਦ ਲੋਕਾਂ ਨੂੰ ਕੱਢਣ ਦੀਆਂ ਕੋਸਿ਼ਸ਼ਾਂ ਸ਼ੁਰੂ ਹੋ ਗਈਆਂ । ਮ੍ਰਿਤਕਾਂ ਦੀ ਪਛਾਣ ਪਿਤਾ ਮਾਨਾ ਅਤੇ ਪੁੱਤਰ ਅਮਿਤ ਵਜੋਂ ਹੋਈ ਹੈ । ਉਹ ਦੋਵੇਂ ਮਸ਼ੀਨ ਦੇ ਹੇਠੋਂ ਨਿਕਲਣ ਵਾਲੀ ਮਿੱਟੀ ਨੂੰ ਟਰਾਲੀ ਵਿਚ ਭਰਨ ਲਈ ਗਏ ਸਨ ।

ਇਸ ਸਮੇਂ ਦੌਰਾਨ, ਉਹ ਹਾਦਸੇ ਦਾ ਸਿ਼ਕਾਰ ਹੋ ਗਏ । ਪਰਿਵਾਰ ਦੇ ਅਨੁਸਾਰ ਮਾਨਾ ਅਤੇ ਅਮਿਤ ਦੋਵੇਂ ਪਰਿਵਾਰ ਦੇ ਕਮਾਊ ਮੈਂਬਰ ਸਨ । ਅਮਿਤ ਦੀਆਂ ਦੋ ਭੈਣਾਂ ਅਤੇ ਇੱਕ ਛੋਟਾ ਭਰਾ ਵੀ ਹੈ । ਅਮਿਤ ਵਿਆਹਿਆ ਹੋਇਆ ਸੀ । ਉਸ ਦੀ ਪਤਨੀ ਇੱਕ ਘਰੇਲੂ ਔਰਤ ਹੈ ਅਤੇ ਉਨ੍ਹਾਂ ਦੀ ਇੱਕ ਸਾਲ ਦੀ ਧੀ ਹੈ ।

Read More : ਬਾਥਰੂਮ ਵਿਚ ਗੀਜ਼ਰ ਗੈਸ ਲੀਕ ਹੋਣ ਕਾਰਨ 22 ਸਾਲਾ ਕੁੜੀ ਦੀ ਮੌਤ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *