ਮਹਾਰਾਸ਼ਟਰ, 25 ਮਈ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਰਾਏਗੜ੍ਹ ਵਿਚ ਡੂੰਘੀ ਖੱਡ ਵਿਚ ਕਾਰ ਡਿੱਗਣ (Car crash) ਕਰਕੇ ਕਈ ਜਣਿਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ ।
ਕੀ ਹੈ ਪੂਰਾ ਮਾਮਲਾ
ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਰਾਏਗੜ੍ਹ ਜਿ਼ਲ੍ਹੇ (Raigad District) ਦੇ ਪੋਲਦਪੁਰ-ਮਹਾਬਲੇਸ਼ਵਰ ਸੜਕ ‘ਤੇ ਅੰਬੇਨਾਲੀ ਘਾਟ ਖੇਤਰ ਵਿੱਚ ਇੱਕ ਤੇਜ਼ ਰਫ਼ਤਾਰ ਐਸ. ਯੂ. ਵੀ. ਕੰਟਰੋਲ ਗੁਆ ਬੈਠੀ ਅਤੇ ਸੈਂਕੜੇ ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ । ਸੋਮਵਾਰ ਨੂੰ ਜਾਰੀ ਕੀਤੀ ਗਈ ਅਧਿਕਾਰਤ ਪੁਲਿਸ ਜਾਣਕਾਰੀ ਅਨੁਸਾਰ ਇਸ ਭਿਆਨਕ ਸੜਕ ਹਾਦਸੇ (Road accidents) ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਹੈ ਤੇ ਸਾਰੇ ਮ੍ਰਿਤਕ ਮਹਾਰਾਸ਼ਟਰ ਦੇ ਸਤਾਰਾ ਜਿਲ੍ਹੇ ਦੇ ਵਸਨੀਕ ਸਨ ।
ਕੀ ਦੱਸਿਆ ਸੀਨੀਅਰ ਪੁਲਸ ਅਧਿਕਾਰੀ ਨੇ
ਉਕਤ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਸਕਾਰਪੀਓ ਕਾਰ ਯਾਤਰੀਆਂ ਨੂੰ ਲੈ ਕੇ ਰਤਨਾਗਿਰੀ ਜਿਲ੍ਹੇ ਦੇ ਦਾਪੋਲੀ ਤੋਂ ਸਤਾਰਾ ਵਾਪਸ ਆ ਰਹੀ ਸੀ ਕਿ ਐਤਵਾਰ ਰਾਤ ਨੂੰ ਜਦੋਂ ਗੱਡੀ ਪੋਲਦਪੁਰ-ਮਹਾਬਲੇਸ਼ਵਰ ਰੋਡ ਤੋਂ ਲੰਘ ਰਹੀ ਸੀ ਤਾਂ ਡਰਾਈਵਰ ਨੇ ਅਚਾਨਕ ਆਪਣਾ ਕੰਟਰੋਲ ਗੁਆ ਦਿੱਤਾ ਤੇ ਬੇਕਾਬੂ ਸਕਾਰਪੀਓ ਰੇਲਿੰਗ ਤੋੜ ਕੇ ਸਿੱਧੀ ਡੂੰਘੀ ਖੱਡ ਵਿੱਚ ਡਿੱਗ ਗਈ ।
ਪੁਲਸ ਵਲੋਂ ਖੱਡ ਵਿਚੋਂ ਕੱਢੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ
ਹਾਦਸੇ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਗੱਡੀ ਡਿੱਗਣ ਨਾਲ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ । ਘਟਨਾ ਦੀ ਜਾਣਕਾਰੀ ਮਿਲਦੇ ਹੀ ਪੋਲਦਪੁਰ ਪੁਲਸ ਸਟੇਸ਼ਨ ਦੀ ਪੁਲਸ, ਸਥਾਨਕ ਪ੍ਰਸ਼ਾਸਨ, ਟ੍ਰੈਕਰ ਅਤੇ ਬਚਾਅ ਟੀਮਾਂ, ਵੱਡੀ ਗਿਣਤੀ ਵਿੱਚ ਸਥਾਨਕ ਪਿੰਡ ਵਾਸੀ ਸਹਾਇਤਾ ਪ੍ਰਦਾਨ ਕਰਨ ਲਈ ਮੌਕੇ ‘ਤੇ ਪਹੁੰਚੀਆਂ । ਪੁਲਸ ਅਤੇ ਬਚਾਅ ਟੀਮਾਂ ਨੇ ਬਚਾਅ ਮੁਹਿੰਮ ਸ਼ੁਰੂ ਕੀਤੀ । ਕਾਫ਼ੀ ਕੋਸਿ਼ਸ਼ਾਂ ਤੋਂ ਬਾਅਦ ਰੱਸੀਆਂ ਦੀ ਵਰਤੋਂ ਕਰਕੇ ਲਾਸ਼ਾਂ ਨੂੰ ਖੱਡ ਵਿੱਚੋਂ ਬਾਹਰ ਕੱਢਿਆ ਗਿਆ। ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ (Postmortem) ਲਈ ਹਸਪਤਾਲ ਭੇਜ ਦਿੱਤਾ ਹੈ ।
Read More : ਕਾਰ ਦੇ ਪਲਟ ਜਾਣ ਕਾਰਨ ਇਕ ਔਰਤ ਦੀ ਹੋਈ ਸੜਕ ਹਾਦਸੇ ਵਿਚ ਮੌਤ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
