ਰਾਜਸਥਾਨ ਦੇ ਬੈਡਮਿੰਟਨ ਖਿਡਾਰੀ ਦਾ ਹਰਿਆਣਾ `ਚ ਕੁੱਟ-ਕੁੱਟ ਕੇ ਕਤਲ

Murder

ਫ਼ਰੀਦਾਬਾਦ, 23 ਮਈ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਬੈਡਮਿੰਟਨ ਦੇ ਖਿਡਾਰੀ ਦਾ ਹਰਿਆਣਾ ਵਿਖੇ ਕੁੱਟ-ਕੁੱਟ (Beating) ਕੇ ਕਤਲ ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਮਿਲਿਆ ਹੈ ।

ਕੌਣ ਹੈ ਇਹ ਖਿਡਾਰੀ

ਮਿਲੀ ਜਾਣਕਾਰੀ ਰਾਜਸਥਾਨ ਦੇ ਜਿਸ ਬੈਡਮਿੰਟਨ ਦੇ ਖਿਡਾਰੀ ਦਾ ਬੀਤੇ ਦਿਨੀਂ ਹਰਿਆਣਾ ਵਿਖੇ ਕੁੱਟ-ਕੁੱਟ ਕੇ ਕਤਲ (Murder) ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦੀ ਕੁੱਟਮਾਰ ਨਾਬਾਲਗ ਕੁੜੀ ਨਾਲ ਪ੍ਰੇਮ ਸਬੰਧਾਂ ਦੇ ਦੋਸ਼ ਵਿਚ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਮ੍ਰਿਤਕ ਦੀ ਪਛਾਣ ਭਿਵਾੜੀ ਦੇ ਸੈਦਪੁਰ ਪਿੰਡ ਦੇ ਰਹਿਣ ਵਾਲੇ 21 ਸਾਲਾ ਮੋਨੂੰ ਵਜੋਂ ਹੋਈ ਹੈ ।

ਕੀ ਦੋਸ਼ ਲਗਾਇਆ ਲੜਕੇ ਦੇ ਪਰਿਵਾਰ ਵਾਲਿਆਂ ਨੇ

ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਕੁੜੀ ਦੇ ਪਰਿਵਾਰ ਵਾਲਿਆਂ ਨੇ ਮੋਨੂੰ ਨੂੰ ਅਗਵਾ ਕਰ ਕੇ 3 ਦਿਨਾਂ ਤੱਕ ਬੰਧਕ ਬਣਾ ਕੇ ਰੱਖਿਆ ਅਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਇਲਾਜ ਦੌਰਾਨ ਉਸਦੀ ਮੌਤ ਹੋ ਗਈ । ਮ੍ਰਿਤਕ ਦੇ ਚਾਚਾ ਨਰਿੰਦਰ ਅਨੁਸਾਰ ਮੋਨੂੰ ਨੇ 12ਵੀਂ ਦੀ ਪ੍ਰੀਖਿਆ ਦਿੱਤੀ ਸੀ ਅਤੇ ਕਰੀਬ 70 ਫ਼ੀਸਦੀ ਅੰਕ ਹਾਸਲ ਕੀਤੇ ਸਨ ।

ਉਹ ਸਕੂਲ ਵੱਲੋਂ ਰਾਜ ਪੱਧਰੀ ਬੈਡਮਿੰਟਨ ਚੈਂਪੀਅਨਸਿ਼ਪ ਵਿਚ ਹਿੱਸਾ ਲੈ ਚੁੱਕਾ ਸੀ ਅਤੇ ਜਿ਼ਲਾ ਪੱਧਰ ‘ਤੇ ਕਈ ਮੈਡਲ ਜਿੱਤ ਚੁੱਕਾ ਸੀ । ਉਸਦੇ ਪਿਤਾ ਭੀਮ ਸਿੰਘ ਡਰਾਈਵਰ ਹਨ ਅਤੇ ਪਰਿਵਾਰ ਵਿਚ 2 ਭਰਾ ਹਨ । ਉਨ੍ਹਾਂ ਨੇ ਦੱਸਿਆ ਕਿ ਤਿਗਾਂਵ ਖੇਤਰ ਦੇ ਰਹਿਣ ਵਾਲੇ ਕੁਲਭੂਸ਼ਣ ਦੀ ਨਾਬਾਲਗ ਧੀ ਦਾ ਆਪਣੇ ਮਾਮੇ ਦੇ ਪਿੰਡ ਸੈਦਪੁਰ ਆਉਣਾ-ਜਾਣਾ ਸੀ । ਇਸੇ ਦੌਰਾਨ ਉਸਦੀ ਦੋਸਤੀ ਮੋਨੂੰ ਨਾਲ ਹੋਈ ਅਤੇ ਦੋਵਾਂ ਵਿਚਾਲੇ ਪ੍ਰੇਮ ਸਬੰਧ ਬਣ ਗਏ ।

Read More : ਪੇਕੇ ਘਰ ਆਈ ਭੈਣ ਦਾ ਭਰਾ ਨੇ ਹੀ ਕਰ ਦਿੱਤਾ ਕਹੀ ਮਾਰ ਕੇ ਕਤਲ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *