ਪੰਜਾਬ ਸਰਕਾਰ ਨੇ ਚਾਰ ਆਈ. ਏ. ਐਸ. ਅਧਿਕਾਰੀਆਂ ਦੇ ਕੀਤੇ ਤਬਾਦਲੇ

transfers

ਚੰਡੀਗੜ੍ਹ, 13 ਮਈ 2026 : ਪੰਜਾਬ ਸਰਕਾਰ (Punjab Government) ਨੇ ਇਕ ਹੁਕਮ ਜਾਰੀ ਕਰਕੇ ਚਾਰ ਆਈ. ਏ. ਐਸ. ਅਧਿਕਾਰੀਆਂ (I. A. S. officers) ਦੇ ਤਬਾਦਲੇ ਤੁਰੰਤ ਪ੍ਰਭਾਵ ਨਾਲ ਜਾਰੀ ਕਰ ਦਿੱਤੇ ਗਏ ਹਨ ।

ਕੌਣ ਹਨ ਜਿਨ੍ਹਾਂ ਦੇ ਕੀਤੇ ਗਏ ਹਨ ਤਬਾਦਲੇ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਜੋ ਚਾਰ ਆਈ. ਏ. ਐਸ. ਅਧਿਕਾਰੀਆਂ ਦੇ ਤਬਾਦਲੇ (Transfers) ਕੀਤੇ ਹਨ ਉਨ੍ਹਾਂ ਤਬਾਦਲਿਆਂ ਵਿਚ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਅਤੇ ਡਾਇਰੈਕਟਰ ਵੀ ਬਦਲ ਦਿੱਤੇ ਗਏ ਹਨ । ਜਿਨ੍ਹਾਂ ਵਿਚ ਰਾਮਵੀਰ ਆਈ. ਏ. ਐਸ. ਪ੍ਰਸ਼ਾਸਕੀ ਸਕੱਤਰ, ਸੂਚਨਾ ਤੇ ਲੋਕ ਸੰਪਰਕ ਵਿਭਾਗ ਅਤੇ ਕਮਿਸ਼ਨਰ, ਜਲੰਧਰ ਡਵੀਜ਼ਨ ਨੂੰ ਕਮਿਸ਼ਨਰ, ਜਲੰਧਰ ਡਿਵੀਜ਼ਨ ਦੇ ਨਾਲ-ਨਾਲ ਪ੍ਰਸ਼ਾਸਕੀ ਸਕੱਤਰ, ਜਲ ਸਪਲਾਈ ਅਤੇ ਸੈਨਿਟੇਸ਼ਨ ਵਿਭਾਗ ਦੀ ਵਾਧੂ ਜਿੰਮੇਵਾਰੀ ਦਿੱਤੀ ਗਈ ਹੈ ।

ਇਸੇ ਤਰ੍ਹਾਂ ਘਨਸਿ਼ਆਮ ਥੋਰੀ ਆਈ. ਏ. ਐਸ. ਸਕੱਤਰ, ਸਿਹਤ ਅਤੇ ਪਰਿਵਾਰ ਭਲਾਈ ਅਤੇ ਮਿਸ਼ਨ ਡਾਇਰੈਕਟਰ, ਨੈਸ਼ਨਲ ਹੈਲਥ ਮਿਸ਼ਨ, ਪੰਜਾਬ, ਨੂੰ ਸਕੱਤਰ, ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦਾ ਵਾਧੂ ਚਾਰਜ ਦਿੱਤਾ ਗਿਆ ਹੈ । ਪੁਨੀਤ ਗੋਇਲ ਆਈ. ਏ. ਐਸ. ਵਿਸ਼ੇਸ਼ ਸਕੱਤਰ, ਮੈਡੀਕਲ ਸਿੱਖਿਆ ਅਤੇ ਖੋਜ ਨੂੰ ਵਿਸ਼ੇਸ਼ ਸਕੱਤਰ, ਸੂਚਨਾ ਤੇ ਲੋਕ ਸੰਪਰਕ ਵਿਭਾਗ ਅਤੇ ਡਾਇਰੈਕਟਰ, ਸੂਚਨਾ ਤੇ ਲੋਕ ਸੰਪਰਕ ਨਿਯੁਕਤ ਕੀਤਾ ਗਿਆ ਹੈ। ਅਕਸਿ਼ਤਾ ਗੁਪਤਾ ਆਈ. ਏ. ਐਸ. ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ, ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਰੂਪਨਗਰ ਵਜੋਂ ਤਾਇਨਾਤ ਕੀਤਾ ਗਿਆ ਹੈ ।

Read More : ਚੰਡੀਗੜ੍ਹ ਪੁਲਸ ਵਿਚ ਹੋਏ 21 ਇੰਸਪੈਕਟਰਾਂ ਦੇ ਤਬਾਦਲੇ ਤੇ ਨਿਯੁਕਤੀਆਂ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *