ਗ੍ਰੇਟਰ ਨੋਇਡਾ ਚ ਕਿਰਾਏ ਦੇ ਕਮਰੇਚੋਂ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਬਰਾਮਦ

Death

ਨੋਇਡਾ, 24 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਗ੍ਰੇਟਰ ਨੋਇਡਾ ਵਿਖੇ ਕਿਰਾਏ ਦੇ ਇਕ ਕਮਰੇ ਵਿਚ ਪ੍ਰੇਮੀ ਜੋੜੇ ਦੀਆਂ ਲਾਸ਼ਾਂ (Corpses) ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਤਲ ਤੋਂ ਬਾਅਦ ਖੁਦਕੁਸ਼ੀ ਦਾ ਸ਼ੱਕ

ਗ੍ਰੇਟਰ ਨੋਇਡਾ (Greater Noida) ‘ਚ ਕਿਰਾਏ ਦੇ ਇਕ ਕਮਰੇ ‘ਚ ਇਕੱਠੇ ਰਹਿ ਰਹੇ ਪ੍ਰੇਮੀ ਜੋੜਾ ਸ਼ੱਕੀ ਹਾਲਾਤ ‘ਚ ਮ੍ਰਿਤਕ ਮਿਲਿਆ । ਪੁਲਸ ਅਨੁਸਾਰ ਪਹਿਲੀ ਨਜ਼ਰੇ ਇਹ ਮਾਮਲਾ ਕਤਲ ਤੋਂ ਬਾਅਦ ਖੁਦਕੁਸ਼ੀ ਦਾ ਜਾਪ ਰਿਹਾ ਹੈ । ਪੁਲਸ ਅਨੁਸਾਰ ਗੁੱਡੂ ਪਾਸਵਾਨ ਉਰਫ਼ ਗੋਲੂ (27) ਦੀ ਲਾਸ਼ ਕਮਰੇ ‘ਚ ਪੱਖੇ ਨਾਲ ਲਟਕਦੀ ਹੋਈ ਮਿਲੀ, ਜਦਕਿ ਜਿਓਤੀ (24) ਦੀ ਲਾਸ਼ ਫਰਸ਼ ‘ਤੇ ਪਈ ਮਿਲੀ । ਦੋਵੇਂ ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲੇ ਦੇ ਨਿਵਾਸੀ ਦੱਸੇ ਗਏ ਹਨ ।

ਪੁਲਸ ਅਧਿਕਾਰੀਆਂ ਨੇ ਕੀ ਦੱਸਿਆ

ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਰਾਤ ਨੌਲੇਜ ਪਾਰਕ ਥਾਣਾ ਖੇਤਰ ‘ਚ ਘਟਨਾ ਦੀ ਸੂਚਨਾ ਮਿਲੀ । ਇਸ ਤੋਂ ਬਾਅਦ ਪੁਲਸ ਮੌਕੇ ‘ਤੇ ਪਹੁੰਚੀ ਅਤੇ ਅਤੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ । ਮੁਢਲੀ ਜਾਣਕਾਰੀ ਅਨੁਸਾਰ, ਮੁਟਿਆਰ ਇਕ ਹਸਪਤਾਲ ‘ਚ ਹਾਊਸਕੀਪਿੰਗ ਦਾ ਕੰਮ ਕਰਦੀ ਸੀ, ਜਦਕਿ ਨੌਜਵਾਨ ਬੇਰੁਜ਼ਗਾਰ ਸੀ । ਪੁਲਸ ਨੇ ਲੋੜੀਂਦੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ਹੈ । ਪੁਲਸ ਮੁਤਾਬਕ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚ ਚੁੱਕੇ ਹਨ ਅਤੇ ਮਾਮਲੇ ਦੀ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ।

Read More : ਬੰਦ ਕਮਰੇ `ਚ ਮਿਲੀਆਂ ਪਤੀ-ਪਤਨੀ ਤੇ 2 ਮਾਸੂਮਾਂ ਦੀਆਂ ਲਾਸ਼ਾਂ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *