ਮਾਲੇਗਾਓਂ ਧਮਾਕਾ ਮਾਮਲੇ `ਚ 4 ਮੁਲਜ਼ਮ ਹੋਏ ਬਰੀ

Bombay High Court

ਮੁੰਬਈ, 23 ਅਪ੍ਰੈਲ 2026 : ਭਾਰਤ ਦੇਸ਼ ਦੇ ਮਹਾਰਾਸ਼ਟਰ (Maharashtra) ਸੂਬੇ ਦੇ ਨਾਸਿਕ ਜਿਲੇ ਦੇ ਮਾਲੇਗਾਓਂ ਬੰਬ ਧਮਾਕਾ (Malegaon bomb blast) ਮਾਮਲੇ ਵਿਚ ਚਾਰ ਮੁਲਜਮਾਂ ਨੂੰ ਕੋਰਟ ਵਲੋਂ ਬਰੀ (Acquittal) ਕਰ ਦਿੱਤੇ ਜਾਣ ਦਾ ਸਮਾਚਾਰ ਹੈ ।

ਬੰਬੇ ਹਾਈਕੋਰਟ ਨੇ ਬਰੀ ਦੇ ਨਾਲ ਹੋਰ ਵੀ ਹੁਕਮ ਦਿੱਤਾ

ਮਿਲੀ ਜਾਣਕਾਰੀ ਅਨੁਸਾਰ ਬੰਬੇ ਹਾਈ ਕੋਰਟ (Bombay High Court) ਨੇ 2006 ਦੇ ਮਾਲੇਗਾਓਂ ਧਮਾਕਾ ਮਾਮਲੇ ‘ਚ ਜੋ ਚਾਰ ਮੁਲਜ਼ਮਾਂ ਨੂੰ ਬੁੱਧਵਾਰ ਬਰੀ ਕਰ ਦਿੱਤਾ ਨਾਲ ਹੀ ਉਨ੍ਹਾਂ ਵਿਰੁੱਧ ਦੋਸ਼ ਤੈਅ ਕਰਨ ਦੇ ਵਿਸ਼ੇਸ਼ ਅਦਾਲਤ ਦੇ ਹੁਕਮ ਨੂੰ ਵੀ ਰੱਦ ਕਰ ਦਿੱਤਾ ।

ਕੌਣ ਕੌਣ ਹਨ ਚਾਰ ਜਣੇ ਜਿਨ੍ਹਾਂ ਨੂੰ ਕੀਤਾ ਗਿਆ ਹੈ ਬਰੀ

ਚੀਫ਼ ਜਸਟਿਸ ਚੰਦਰਸ਼ੇਖਰ ਤੇ ਜਸਟਿਸ ਸ਼ਿਆਮ ਚੰਦਕ ਦੀ ਇਕ ਡਵੀਜ਼ਨ ਬੈਂਚ ਨੇ ਵਿਸ਼ੇਸ਼ ਅਦਾਲਤ ਦੇ ਹੁਕਮ ਵਿਰੁੱਧ 4 ਮੁਲਜ਼ਮਾਂ ਰਾਜੇਂਦਰ ਚੌਧਰੀ, ਧਨ ਸਿੰਘ, ਮਨੋਹਰ ਰਾਮ ਸਿੰਘ ਨਰਵਰੀਆ ਤੇ ਲੋਕੇਸ਼ ਸ਼ਰਮਾ ਵੱਲੋਂ ਦਾਇਰ ਅਪੀਲਾਂ ਨੂੰ ਮਨਜ਼ੂਰੀ ਦੇ ਦਿੱਤੀ ।

ਕਦੋਂ ਹੋਇਆ ਮਾਲੇਗਾਓਂ ਬੰਬ ਧਮਾਕਾ

ਇਨ੍ਹਾਂ ਚਾਰਾਂ ‘ਤੇ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਹੇਠ ਦੋਸ਼ ਲਗਾਏ ਗਏ ਸਨ, ਜਿਨ੍ਹਾਂ ‘ਚ ਕਤਲ ਤੇ ਅਪਰਾਧਿਕ ਸਾਜਿ਼ਸ਼ ਸ਼ਾਮਲ ਹੈ । 8 ਸਤੰਬਰ-2006 ਨੂੰ ਨਾਸਿਕ ਜਿਲੇ ਦੇ ਮਾਲੇਗਾਓਂ ਕਸਬੇ ‘ਚ 4 ਬੰਬ ਧਮਾਕੇ ਹੋਏ ਸਨ, ਜਿਨ੍ਹਾਂ ‘ਚ 31 ਵਿਅਕਤੀ ਮਾਰੇ ਗਏ ਸਨ ਤੇ 312 ਹੋਰ ਜ਼ਖਮੀ ਹੋ ਗਏ ਸਨ ।

Read More : ਲਾਰੈਂਸ ਬਿਸ਼ਨੋਈ ਸਮੇਤ 3 ਜਬਰੀ ਵਸੂਲੀ ਦੇ ਮਾਮਲੇ `ਚ ਬਰੀ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *