ਟਰੱਕ ਦੇ ਕਾਰ ਵਿਚ ਵੱਜਣ ਕਾਰਨ ਮਿਰਜ਼ਾਪੁਰ ਵਿੱਚ 11 ਲੋਕਾਂ ਦੀ ਹੋਈ ਮੌਤ

Mirzapur Accident

ਉਤਰ ਪ੍ਰਦੇਸ਼, 23 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਮਿਰਜਾਪੁਰ ਵਿਖੇ ਇਕ ਸੜਕ ਹਾਦਸੇ ਵਿਚ 11 ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ ।

ਕਿਵੇਂ ਵਾਪਰਿਆ ਹਾਦਸਾ

ਮਿਲੀ ਜਾਣਕਾਰੀ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ (Mirzapur) ਵਿੱਚ ਬੀਤੀ ਰਾਤ ਨੂੰ ਇੱਕ ਸੜਕ ਹਾਦਸਾ (Road accident) ਜਿਸ ਵਿੱਚ ਗਿਆਰਾਂ ਲੋਕਾਂ ਦੀ ਮੌਤ ਹੋ ਗਈ ਹੈ ਮੱਧ ਪ੍ਰਦੇਸ਼ ਤੋਂ ਆ ਰਹੇ ਇੱਕ ਬੱਜਰੀ ਵਾਲੇ ਟਰਾਲੇ ਨੇ ਬ੍ਰੇਕ ਫੇਲ੍ਹ ਹੋਣ ਕਾਰਨ ਆਪਣਾ ਕੰਟਰੋਲ ਗੁਆ ਦੇਣ ਕਾਰਨ ਵਾਪਰਿਆ । ਟਰਾਲਾ ਪਹਿਲਾਂ ਇੱਕ ਇਕ ਸਵਿਫਟ ਕਾਰ ਨਾਲ ਟਕਰਾ ਗਿਆ ਅਤੇ ਫਿਰ ਇੱਕ ਟਰੱਕ ਨਾਲ ਟਕਰਾ ਗਿਆ । ਜਿਸ ਕਾਰਨ ਕਾਰ ਟਰਾਲੇ ਵਿਚਕਾਰ ਫਸ ਗਈ । ਇਸ ਦੌਰਾਨ ਪਿੱਛੇ ਤੋਂ ਆ ਰਹੀ ਇੱਕ ਬੋਲੈਰੋ ਟਰਾਲੇ ਦੇ ਪਿੱਛੋਂ ਆ ਵੱਜੀ । ਟਕਰਾਉਣ ਤੋਂ ਬਾਅਦ ਬੋਲੈਰੋ ਵਿੱਚ ਧਮਾਕਾ ਹੋ ਗਿਆ ਅਤੇ ਅੱਗ ਲੱਗ ਗਈ । ਡਰਾਈਵਰ ਸਮੇਤ ਨੌਂ ਲੋਕ ਜਿ਼ੰਦਾ ਸੜ ਗਏ ।

ਕੀ ਜਾਣਕਾਰੀ ਦਿੱਤੀ ਪ੍ਰਤੱਖਦਰਸ਼ੀਆਂ ਨੇ

ਸੜਕ ਹਾਦਸੇ ਦੇ ਚਸ਼ਮਦੀਦਾਂ ਅਨੁਸਾਰ ਟੱਕਰ ਇੰਨੀ ਭਿਆਨਕ ਸੀ ਕਿ ਬੋਲੇਰੋ ਨੂੰ ਤੁਰੰਤ ਅੱਗ ਲੱਗ ਗਈ । ਸਾਰੇ ਯਾਤਰੀ ਅੰਦਰ ਫਸ ਗਏ ਅਤੇ ਜਿ਼ੰਦਾ ਸੜ ਗਏ । ਹਾਦਸੇ ਨਾਲ ਹਫੜਾ-ਦਫੜੀ ਮੱਚ ਗਈ । ਸਥਾਨਕ ਲੋਕ ਜਲਦੀ ਹੀ ਬਚਾਅ ਕਾਰਜਾਂ ਵਿੱਚ ਜੁਟ ਗਏ ਪਰ ਤੇਜ਼ ਅੱਗ ਕਾਰਨ ਕਿਸੇ ਨੂੰ ਵੀ ਨਹੀਂ ਬਚਾਇਆ ਜਾ ਸਕਿਆ । ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਸੁਪਰਡੈਂਟ ਅਪਰਣਾ ਰਜਤ ਕੌਸ਼ਿਕ, ਸੀਓ ਲਾਲਗੰਜ ਅਮਰ ਬਹਾਦੁਰ ਅਤੇ ਲਾਲਗੰਜ ਅਤੇ ਹਾਲੀਆ ਪੁਲਸ ਥਾਣਿਆਂ ਦੇ ਪੁਲਿਸ ਬਲ ਮੌਕੇ `ਤੇ ਪਹੁੰਚੇ । ਫਾਇਰ ਬ੍ਰਿਗੇਡ (Fire brigade) ਦੀ ਮਦਦ ਨਾਲ ਅੱਗ `ਤੇ ਕਾਬੂ ਪਾਇਆ ਗਿਆ ।

Read More : ਸੜਕ ਹਾਦਸੇ ਵਿਚ 8 ਦੀ ਮੌਤ ਤੇ ਦਰਜਨ ਦੇ ਕਰੀਬ ਗੰਭੀਰ ਜਖਮੀ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *