ਹਰਿਆਣਾ, 20 ਅਪ੍ਰੈਲ 2026 : ਹਰਿਆਣਾ (Haryana) ਵਿਖੇ ਬਣੀ ਕੁਰੂਕਸ਼ੇਤਰ ਯੂਨੀਵਰਸਿਟੀ ਵਿਖੇ ਇੰਕ ਹੰਗਾਮੇ ਦੇ ਚਲਦਿਆਂ ਦਿਗਵਿਜੈ ਚੌਟਾਲਾ ਸਮੇਤ ਕਈਆਂ ‘ਤੇ ਕੇਸ ਦਰਜ (Case registered) ਕੀਤਾ ਗਿਆ ਹੈ ।
ਕੀ ਹੈ ਪੂਰਾ ਮਾਮਲਾ
ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੀ ਕੁਰੂਕਸ਼ੇਤਰ ਯੂਨੀਵਰਸਿਟੀ (Kurukshetra University) ਵਿੱਚ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ, ਹੰਗਾਮਾ ਕਰਨ ਅਤੇ ਸੋਸ਼ਲ ਪ੍ਰੋਗਰਾਮ ਦੀ ਆੜ ਵਿੱਚ ਰਾਜਨੀਤੀ ਕਰਨ ਦੇ ਦੋਸ਼ਾਂ ਤਹਿਤ ਯੂਥ ਜੇ. ਜੇ. ਪੀ. ਦੇ ਪ੍ਰਧਾਨ ਦਿਗਵਿਜੇ ਚੌਟਾਲਾ ਸਮੇਤ ਕਈਆਂ ‘ਤੇ ਪੁਲਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ ।
ਕਿਸ ਕਿਸ ਧਾਰਾ ਤਹਿਤ ਕੀਤਾ ਗਿਆ ਹੈ ਕੇਸ ਦਰਜ
ਹਰਿਆਣਾ ਦੀ ਕੁਰੂਕਸ਼ੇਤਰ ਯੂਨੀਵਰਸਿਟੀ ਵਿਖੇ ਜੋ ਕੁਝ ਦਿਨ ਪਹਿਲਾਂ ਹੰਗਾਮੇ ਦੇ ਚਲਦਿਆਂ ਪੁਲਸ ਨੇ ਕੇਸ ਦਰਜ ਕੀਤਾ ਹੈ ਉਹ ਪਬਲਿਕ ਪ੍ਰਾਪਰਟੀ ਨੁਕਸਾਨ ਕਾਨੂੰਨ ਅਤੇ ਬੀ. ਐਨ. ਐਸ. ਦੀਆਂ ਧਾਰਾਵਾਂ 324 (4), 329 (3) ਅਤੇ 61 ਧਾਰਾਵਾਂ ਲਗਾਈਆਂ ਗਈਆਂ ਹਨ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਗਈ । ਇਸ ਤੋਂ ਇਲਾਵਾ ਯੂਨੀਵਰਸਿਟੀ ਵੱਲੋਂ ਪ੍ਰੋਗਰਾਮ ਦੀ ਵੀਡੀਓ ਵੀ ਪੁਲਸ ਨੂੰa ਦਿੱਤੀ ਗਈ ਹੈ ਤਾਂ ਜੋ ਹੰਗਾਮੇ ਬਾਰੇ ਪੂਰੀ ਜਾਣਕਾਰੀ ਮਿਲ ਸਕੇ ।
ਕਿਸ ਕਿਸ ਤੇ ਕੀਤਾ ਗਿਆ ਹੈ ਕੇਸ ਦਰਜ
ਕੁਰੂਕਸ਼ੇਤਰ ਵਿੱਚ ਜੋ ਪੁਲਸ ਵਲੋਂ ਕੇਸ ਦਰਜ ਕੀਤਾ ਗਿਆ ਹੈ ਵਿਚ ਦਿਗਵਿਜੇ ਚੌਟਾਲਾ (Digvijay Chautala) ਦੇ ਨਾਲ ਡਾ. ਜਸਵਿੰਦਰ ਖਹਿਰਾ, ਪ੍ਰੋਗਰਾਮ ਆਰਗੇਨਾਈਜ਼ਰ ਵਿਸ਼ਾਲ ਮੁਕੁਮਪੁਰਾ, ਨਵੀਨ ਸੁਹਾਗ, ਇਨਸੋ ਪ੍ਰਧਾਨ ਦੀਪਕ ਮਲਿਕ, ਰਾਜੇਸ਼ ਪਾਇਲਟ, ਮੰਜੂ ਜਾਖੜ, ਰਾਜੂ ਕੁਲ, ਮਾਹੀ ਅਤੇ ਇਸਿ਼ਕਾ ਰਾਣਾ ਸਮੇਤ ਹੋਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ।
Read More : ਮੁਹੰਮਦ ਮੁਸਤਫਾ ਦੀ ਸਿਕਾਇਤ ‘ਤੇ ਸਾਈਬਰ ਸੈਲ ਨੇ ਕੀਤਾ ਕੇਸ ਦਰਜ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
