ਕਰੀਮਨਗਰ, 19 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਤੇਲੰਗਾਨਾ (Telangana) ਦੇ ਜਗਤਿਆਰ ਜਿ਼ਲੇ ਵਿਚ ਪਤਨੀ ਦੇ ਕਤਲ (Murder) ਮਾਮਲੇ ਵਿਚ ਪਤੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ ।
ਕੌਣ ਹੈ ਇਹ ਯੂ-ਟਿਊਬਰ ਪਤਨੀ ਜਿਸਦਾ ਕਤਲ ਕਰ ਦਿੱਤਾ ਗਿਆ
ਤੇਲੰਗਾਨਾ ਦੇ ਜਗਤਿਆਲ ਜਿਲੇ (Jagtial District) `ਚ ਇਕ ਗਰਭਵਤੀ ਯੂ-ਟਿਊਬਰ (Pregnant YouTuber) ਦਾ ਕਥਿਤ ਤੌਰ `ਤੇ ਉਸ ਦੇ ਪਤੀ ਨੇ ਕਤਲ ਕਰ ਦਿੱਤਾ । ਮ੍ਰਿਤਕਾ ਦੀ ਪਛਾਣ ਵੈਸ਼ਨਵੀ (Vaishnavi) (20) ਵਜੋਂ ਹੋਈ ਹੈ । ਉਹ ਮੰਗਲਵਾਰ ਮਾਧਾਪੁਰ ਪਿੰਡ `ਚ ਆਪਣੇ ਮਾਪਿਆਂ ਦੇ ਘਰ ਖੂਨ ਨਾਲ ਲੱਥਪੱਥ ਪਈ ਮਿਲੀ । ਕੋਰੂਟਲਾ ਥਾਣੇ ਦੇ ਇੰਸਪੈਕਟਰ ਸੁਰੇਸ਼ ਨੇ ਕਿਹਾ ਕਿ ਵੈਸ਼ਨਵੀ ਦੇ ਮਾਪਿਆਂ ਨੇ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ।
ਮ੍ਰਿਤਕ ਦੇ ਪਿਤਾ ਦੀ ਸਿਕਾਇਤ ਦੇ ਕਰ ਲਿਆ ਗਿਆ ਹੈ ਕੇੇਸ ਦਰਜ
ਵੈਸ਼ਨਵੀ ਦੇ ਪਿਤਾ ਐੱਸ. ਆਰ. ਦੁਰਗਾ ਪ੍ਰਸਾਦ ਵੱਲੋਂ ਦਰਜ ਕਰਵਾਈ ਗਈ ਸਿਕਾਇਤ ਦੇ ਆਧਾਰ `ਤੇ ਮੁਲਜ਼ਮ ਚਿੱਤਰੀ ਹਰੀ ਪ੍ਰਸਾਦ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ । ਹਰੀ ਪ੍ਰਸਾਦ ਨੇ ਕਥਿਤ ਤੌਰ `ਤੇ ਆਪਣੀ ਪਤਨੀ ਦੀ ਗਲਾ ਘੁੱਟ ਕੇ ਤੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ । ਉਨ੍ਹਾਂ ਦਾ ਵਿਆਹ ਲੱਗਭਗ 10 ਮਹੀਨੇ ਪਹਿਲਾਂ ਹੋਇਆ ਸੀ । ਵੈਸ਼ਨਵੀ ਦੇ ਪਿਤਾ ਨੇ ਇਹ ਦੋਸ਼ ਵੀ ਲਾਇਆ ਕਿ ਉਸ ਦੇ ਸਹੁਰੇ ਉਸ ਨੂੰ ਦਾਜ ਲਈ ਤੰਗ ਕਰਦੇ ਸਨ ।
Read More : ਅਮਰੀਕਾ ਵਿਚ ਗੋਲੀ ਮਾਰ ਕੇ ਕੀਤਾ ਪੰਜਾਬੀ ਨੌਜਵਾਨ ਦਾ ਕਤਲ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
