ਬੀ. ਸੀ. ਸੀ. ਆਈ. ਦੇਣ ਜਾ ਰਹੀ ਇੰਡੀਆ ਦੀ ਟੀਮ ਨੂੰ 131 ਕਰੋੜ ਦਾ ਇਨਾਮ

Cricket Team

ਨਵੀਂ ਦਿੱਲੀ, 10 ਮਾਰਚ 2026 : ਭਾਰਤੀ ਕ੍ਰਿਕਟ ਕੰਟਰੋਲ ਬੋਰਡ (Board of Control for Cricket in India) ਵਲੋਂ ਭਾਰਤੀ ਕ੍ਰਿਕਟ ਟੀਮ ਨੂੰ ਕਰੋੜਾਂ ਰੁਪਏ ਦਾ ਇਨਾਮ ਦਿੱਤੇ ਜਾਣ ਦੇ ਲਏ ਫ਼ੈਸਲੇ ਦਾ ਪਤਾ ਚੱਲਿਆ ਹੈ ।

ਕਿਹੜੀ ਟੀਮ ਨੂੰ ਦਿੱਤਾ ਜਾਵੇਗਾ ਇਨਾਮ

ਮਿਲੀ ਜਾਣਕਾਰੀ ਅਨੁਸਾਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਜੋ ਭਾਰਤੀ ਕ੍ਰਿਕਟ ਟੀਮ ਨੂੰ ਆਪਣੇ ਵਲੋਂ 131 ਕਰੋੜ ਦਾ ਇਨਾਮ (131 crore reward) ਦੇਣ ਦਾ ਫ਼ੈਸਲਾ ਕੀਤਾ ਹੈ ਉਹ ਟੀਮ ਟੀ-20 ਵਿਸ਼ਵ ਕੱਪ (T-20 World Cup) ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਹੈ । ਇਹ ਪੈਸਾ ਖਿਡਾਰੀਆਂ ਅਤੇ ਸਪੋਰਟਸ ਸਟਾਫ਼ ’ਚ ਵੰਡਿਆ ਜਾਵੇਗਾ । ਜਿਕਰਯੋਗ ਹੈ ਕਿ ਭਾਰਤ ਨੇ ਲੰਘੇ ਐਤਵਾਰ ਨੂੰ ਫਾਈਨਲ ਮੁਕਾਬਲੇ ’ਚ ਨਿਊਜ਼ੀਲੈਂਡ ਨੂੰ ਹਰਾ ਕੇ ਖਿਤਾਬ ਆਪਣੇ ਨਾਮ ਕੀਤਾ ਸੀ ।

ਕਿਹੜੇ ਖੇਡ ਸਟੇਡੀਅਮ ਵਿਖੇ ਤੇ ਕਿਹੜੇ ਸ਼ਹਿਰ ਵਿਚ ਹੋਇਆ ਸੀ ਮੈਚ

ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡੇ ਗਏ ਫਾਈਨਲ ਮੈਚ ਵਿਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਨਿਊਜ਼ੀਲੈਂਡ ਨੂੰ ਹਰਾ ਕੇ ਟਰਾਫੀ ਜਿੱਤੀ । ਇਸ ਦੇ ਨਾਲ ਟੀਮ ਇੰਡੀਆ ਨੇ ਆਪਣਾ ਖਿਤਾਬ ਬਰਕਰਾਰ ਰੱਖਿਆ ਅਤੇ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿਚ ਲਗਾਤਾਰ ਦੋ ਵਾਰ ਟਰਾਫੀ ਜਿੱਤਣ (Winning a trophy) ਵਾਲੀ ਪਹਿਲੀ ਟੀਮ ਬਣ ਗਈ । ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਸ ਇਤਿਹਾਸਕ ਪ੍ਰਾਪਤੀ ਲਈ ਖਿਡਾਰੀਆਂ, ਸਹਾਇਕ ਸਟਾਫ ਅਤੇ ਚੋਣਕਾਰਾਂ ਨੂੰ ਵਧਾਈ ਦਿੱਤੀ । ਬੋਰਡ ਨੇ ਉਮੀਦ ਪ੍ਰਗਟ ਕੀਤੀ ਕਿ ਟੀਮ ਭਵਿੱਖ ਵਿਚ ਵੀ ਇਸੇ ਤਰ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੇਸ਼ ਦਾ ਨਾਮ ਰੌਸ਼ਨ ਕਰਦੀ ਰਹੇਗੀ ।

Read More : ਟੀ-20 ਵਿਸ਼ਵ ਕੱਪ ਲਈ ਹੋਇਆ ਸੁਪਰ-8 ਟੀਮਾਂ ਦਾ ਫ਼ੈਸਲਾ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *