ਸਾਬਕਾ ਮੁੱਖ ਮੰਤਰੀ ਕੇਜਰੀਵਾਲ ਤੇ ਸਾਬਕਾ ਉਪ ਮੁੱਖ ਮੰਤਰੀ ਸਿਸੋਦੀਆ ਹੋਏ ਬਰੀ

Kejriwal

ਨਵੀਂ ਦਿੱਲੀ, 27 ਫਰਵਰੀ 2026 : ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ (Chief Minister Kejriwal) ਤੇ ਸਾਬਕਾ ਉਪ-ਮੁੱਖ ਮੰਤਰੀ ਸਿਸੋਦੀਆ ਨੂੰ ਨਵੀਂ ਦਿੱਲੀ ਰਾਊਜ ਐਵੇਨਿਊ ਕੋਰਟ (Rouge Avenue Court) ਨੇ ਆਬਕਾਰੀ ਘੁਟਾਲੇ (Excise scams) ਵਿਚ ਬਰੀ ਕਰ ਦਿੱਤਾ ਹੈ ।

ਕੀ ਆਖਿਆ ਅਦਾਲਤ ਨੇ

ਦਿੱਲੀ ਦੀ ਰਾਊਜ ਐਵੇਨਿਊ ਕੋਰਟ ਦੇ ਜੱਜ ਜਿਤੇਂਦਰ ਸਿੰਘ ਨੇ ਫੈਸਲਾ ਸੁਣਾਇਆ ਕਿ ਆਬਕਾਰੀ ਨੀਤੀ ਵਿੱਚ ਕੋਈ ਵੱਡੀ ਸਾਜਿ਼ਸ਼ ਜਾਂ ਅਪਰਾਧਿਕ ਇਰਾਦਾ ਨਹੀਂ ਸੀ । ਅਦਾਲਤ ਨੇ ਕਿਹਾ ਕਿ ਸੀ. ਬੀ. ਆਈ. ਨੇ ਸਾਜਿ਼ਸ਼ ਘੜਨ ਦੀ ਕੋਸਿ਼ਸ਼ ਕੀਤੀ ਪਰ ਇਸਤਗਾਸਾ ਪੱਖ ਦਾ ਸਿਧਾਂਤ ਸਿਰਫ਼ ਅੰਦਾਜ਼ਾ ਸੀ । ਜਿਸਦੇ ਚਲਦਿਆਂ ਅਦਾਲਤ ਨੇ ਇਹ ਸਿੱਟਾ ਕੱਢਿਆ ਕਿ 23 ਮੁਲਜ਼ਮਾਂ ਵਿੱਚੋਂ ਕਿਸੇ ਦੇ ਵੀ ਵਿਰੁੱਧ ਪਹਿਲੀ ਨਜ਼ਰੇ ਕੋਈ ਮਾਮਲਾ ਨਹੀਂ ਬਣਦਾ । ਇਸ ਲਈ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਬਰੀ (Acquittal) ਕਰ ਦਿੱਤਾ ।

Read more : ਅਦਾਲਤ ਨੇ ਸੁਣਾਈ ਥਾਣੇਦਾਰ ਨੂੰ ਬਲਾਤਕਾਰ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *