ਪੰਨੂ ਨੂੰ ਟਾਰਗੈਟ ਕਰਨ ਦੇ ਮਾਮਲੇ `ਚ ਨਿਖਿਲ ਗੁਪਤਾ ਨੇ ਕਬੂਲਿਆ ਜੁਰਮ

Pannu

ਵਾਸਿ਼ੰਗਟਨ, 14 ਫਰਵਰੀ 2026 : ਖ਼ਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ (Gurpatwant Singh Pannu) ਦੀ ਹੱਤਿਆ ਦੀ ਸਾਜਿ਼ਸ਼ ਰਚਣ ਦੇ ਦੋਸ਼ `ਚ ਅਮਰੀਕੀ ਜੇਲ `ਚ ਬੰਦ ਨਿਖਿਲ ਗੁਪਤਾ ਨੇ ਆਪਣਾ ਜੁਰਮ ਕਬੂਲ (Confession of guilt) ਕਰ ਲਿਆ ।

ਜੁਰਮ ਕਬੂਲਣ ਤੇ ਗੁਪਤਾ ਨੂੰ ਕੀ ਸਜ਼ਾ ਮਿਲ ਸਕਦੀ ਹੈ

ਗੁਪਤਾ ਨੇ ਪੰਨੂ ਨੂੰ `ਹੱਤਿਆ ਲਈ ਭਾੜੇ `ਤੇ` ਸਾਜਿ਼ਸ਼ ਦੇ ਮਾਮਲੇ 5 ਨੂੰ ਟਾਰਸੈੱਟ ਕਰਦੇ ਹੋਏ `ਚ ਆਪਣਾ ਜੁਰਮ ਕਬੂਲਿਆ । ਇਸ ਤੋਂ ਇਲਾਵਾ ਉਸਨੇ ਅਮਰੀਕੀ ਫੈਡਰਲ ਕੋਰਟ `ਚ ਕੁੱਲ 3 ਦੋਸ਼ਾਂ `ਚ ਆਪਣਾ ਜੁਰਮ ਕਬੂਲ ਕੀਤਾ । ਹੁਣ ਇਸ ਮਾਮਲੇ `ਚ ਉਸ ਨੂੰ 15 ਮਈ 2026 ਨੂੰ ਸਜ਼ਾ ਸੁਣਾਈ ਜਾਵੇਗੀ ।

ਨਿਖਿਲ ਗੁਪਤਾ (Nikhil Gupta) ਨੂੰ ਜਿ਼ਆਦਾ ਤੋਂ ਜਿ਼ਆਦਾ 40 ਸਾਲ ਜੇਲ ਅਤੇ 1 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ । ਇਸ ਤੋਂ ਪਹਿਲਾਂ ਪਿਛਲੇ ਸਾਲ 18 ਅਗਸਤ ਨੂੰ ਦਿੱਤੀ ਗਈ ਇਕ ਇੰਟਰਵਿਊ `ਚ ਨਿਖਿਲ ਗੁਪਤਾ ਨੇ ਕਿਹਾ ਸੀ ਕਿ ਪੰਨੂ ਹੱਤਿਆਕਾਂਡ `ਚ ਉਨ੍ਹਾਂ ਦਾ ਨਾਂ ਆਉਣਾ ਐੱਫ. ਬੀ. ਆਈ. ਦੀ ਸਾਜ਼ਿਸ਼ ਦਾ ਇਕ ਹਿੱਸਾ ਹੈ । ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ ।

Read More : ਖ਼ਾਲਿਸਤਾਨੀ ਅੱਤਵਾਦੀ ਦੀ ਰਾਸ਼ਟਰੀ ਗਾਨ ਨੂੰ ਲੈ ਕੇ ਧਮਕੀ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *