ਘੂਸਖੋਰ ਪੰਡਤ ਫਿਲਮ ਦੇ ਮਾਮਲੇ ਵਿਚ ਸੁਪਰੀਮ ਕੋਰਟ ਦੀ ਦੋ-ਟੁੱਕ

Supreme Court

ਨਵੀਂ ਦਿੱਲੀ, 13 ਫਰਵਰੀ 2026 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਨੇ ਫਿ਼ਲਮ ਘੂਸਖੋਰ ਪੰਡਤ ਦਾ ਨਾਮ ਬਦਲਣ ਵਾਲੇ ਮਾਮਲੇ ਵਿਚ ਆਪਣੀ ਦੋ ਟੁੱਕ ਸੁਣਾ ਦਿੱਤੀ ਹੈ ।

ਕੀ ਆਖਿਆ ਹੈ ਸੁਪਰੀਮ ਕਰਟ ਨੇ

ਮਿਲੀ ਜਾਣਕਾਰੀ ਅਨੁਸਾਰ ਸੁਪਰੀਮ ਕੋਰਟ ਨੇ `ਘੁਸਖੋਰ ਪੰਡਿਤ’ (Ghooskhor Pandit) ਫਿਲਮ ਦੇ ਨਾਂ `ਤੇ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਨਿਰਮਾਤਾ ਨੀਰਜ ਪਾਂਡੇ ਨੂੰ ਕਿਹਾ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਨਾਮ ਦੀ ਵਰਤੋਂ ਕਰ ਕੇ ਸਮਾਜ ਦੇ ਕਿਸੇ ਵਰਗ ਦਾ ਅਪਮਾਨ ਨਹੀਂ ਕਰ ਸਕਦੇ । ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜਦੋਂ ਤੱਕ ਤੁਸੀਂ ਸਾਨੂੰ ਬਦਲਿਆ ਹੋਇਆ ਨਾਮ ਨਹੀਂ ਦੱਸਦੇ, ਅਸੀਂ ਤੁਹਾਨੂੰ ਫਿਲਮ ਰਿਲੀਜ਼ (Movie release) ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ ।

ਪ੍ਰਗਟਾਵੇ ਦੀ ਆਜਾਦੀ ਵੱਖਰੀ ਗੱਲ ਪਰ ਕਿਸੇ ਨੂੰ ਵੀ ਅਪਮਾਨਤ ਕਰਨ ਦਾ ਅਧਿਕਾਰ ਨਹੀਂ : ਬੈਂਚ

ਅਦਾਲਤ ਨੇ ਓ. ਟੀ. ਟੀ. ਪਲੇਟਫਾਰਮ `ਨੈੱਟਫਲਿਕਸ` `ਤੇ ਮਨੋਜ ਬਾਜਪਾਈ ਦੀ ਐਕਟਿੰਗ ਵਾਲੀ ਫਿਲਮ ਦੀ ਰਿਲੀਜ਼ `ਤੇ ਰੋਕ ਲਾਏ ਜਾਣ ਸਬੰਧੀ ਪਟੀਸ਼ਨ (Petition) ਦੀ ਸੁਣਵਾਈ ਦੌਰਾਨ ਇਹ ਟਿੱਪਣੀ ਕੀਤੀ । ਜਸਟਿਸ ਬੀ. ਵੀ. ਨਾਗਰਤਨਾ ਤੇ ਜਸਟਿਸ ਉੱਜਵਲ ਭੂਈਆਂ ਦੀ ਬੈਂਚ ਨੇ ਫਿਲਮ ਖਿਲਾਫ਼ ਦਾਖਲ ਪਟੀਸ਼ਨ `ਤੇ ਸੂਚਨਾ ਤੇ ਪ੍ਰਸਾਰਣ ਮੰਤਰਾਲਾ, ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ ਅਤੇ ਨੀਰਜ ਪਾਂਡੇ (Neeraj Pandey) ਨੂੰ ਨੋਟਿਸ ਜਾਰੀ ਕੀਤੇ । ਬੈਂਚ ਨੇ ਕਿਹਾ ਕਿ ਪ੍ਰਗਟਾਵੇ ਦੀ ਆਜ਼ਾਦੀ ਇਕ ਵੱਖਰੀ ਗੱਲ ਹੈ ਪਰ ਇਹ ਕਿਸੇ ਨੂੰ ਵੀ ਅਪਮਾਨਿਤ ਕਰਨ ਦਾ ਅਧਿਕਾਰ ਨਹੀਂ ਦਿੰਦੀ । ਅਦਾਲਤ ਨੇ ਪਾਂਡੇ ਨੂੰ ਇਹ ਹਲਫਨਾਮਾ ਦਾਇਰ ਕਰਨ ਦਾ ਹੁਕਮ ਦਿੱਤਾ ਕਿ ਫਿਲਮ `ਘੂਸਖੋਰ ਪੰਡਿਤ` ਸਮਾਜ ਦੇ ਕਿਸੇ ਵੀ ਵਰਗ ਨੂੰ ਅਪਮਾਨਿਤ ਨਹੀਂ ਕਰਦੀ ।

Read More : `ਘੁਸਖੋਰ ਪੰਡਿਤ’ ਨਾਮ ਬਦਲਣ ਸਬੰਧੀ ਨੈਟਫਲਿਕਸ ਨੇ ਦਿੱਤੀ ਹਾਈਕੋਰਟ ਨੂੰ ਜਾਣਕਾਰੀ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *