ਕਾਰ-ਕੰਟੇਨਰ ਟਰੱਕ ਟੱਕਰ ਵਿਚ ਦੋ ਔਰਤਾਂ ਦੀ ਮੌਤ ਦੋ ਬੱਚਿਆਂ ਸਮੇਤ ਤਿੰਨ ਜ਼ਖ਼ਮੀ

Road Accident

ਨਵੀਂ ਦਿੱਲੀ, 12 ਫਰਵਰੀ 2026 : ਦਿੱਲੀ ਦੇ ਪੂਰਬ ਵਾਲੇ ਪਾਸੇ ਬਣੇ ਗਾਜੀਪੁਰ (Ghazipur) ਖੇਤਰ ਵਿਚ ਕਾਰ-ਕੰਟੇਨਰ ਦੀ ਟੱਕਰ ਹੋਣ ਕਾਰਨ ਦੋ ਔਰਤਾਂ ਦੀ ਮੌਤ ਦੇ ਦੋ ਬੱਚਿਆਂ ਸਮੇਤ ਤਿੰਨ ਜ਼ਖ਼ਮੀ ਹੋ ਗਏ ਹਨ ।

ਕਦੋਂ ਤੇ ਕਿਥੇ ਵਾਪਰਿਆ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਕਾਰ-ਕੰਟੇਨਰ ਟਰੱਕ (Car-container truck) ਟੱਕਰ ਸੜਕ ਹਾਦਸੇ ਵਿਚ ਜੋ ਦੋ ਔਰਤਾਂ ਦੀ ਮੌਤ ਤੇ ਦੋ ਬੱਚਿਆਂ ਸਮੇਤ ਤਿੰਨ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ ਵਾਲਾ ਸੜਕ ਹਾਦਸਾ (Road Accident) ਅੱਜ ਸਵੇਰੇ ਪੂਰਬੀ ਦਿੱਲੀ ਦੇ ਗਾਜ਼ੀਪੁਰ ਇਲਾਕੇ ਵਿੱਚ ਰਾਸ਼ਟਰੀ ਰਾਜਮਾਰਗ-9 `ਤੇ ਦਿੱਲੀ ਨਗਰ ਨਿਗਮ ਟੋਲ ਪਲਾਜ਼ਾ ਨੇੜੇ ਵਾਪਰਿਆ । ਪੁਲਸ ਅਨੁਸਾਰ ਇਹ ਹਾਦਸਾ ਵਿਨੋਦ ਨਗਰ ਡਿਪੋ ਦੇ ਸਾਹਮਣੇ ਟੋਲ ਬੂਥ ਦੇ ਨੇੜੇ ਸਵੇਰੇ 6:43 ਵਜੇ ਵਾਪਰਿਆ ।

ਕੌਣ ਕੌਣ ਹੈ ਹਾਦਸੇ ਵਿਚ ਜ਼ਖ਼ਮੀ

ਦਿੱਲੀ ਦੇ ਗਾਜੀਪੁਰ ਵਿਖੇ ਹੋਏ ਸੜਕ ਹਾਦਸੇ ਵਿਚ ਦੋ ਔਰਤਾਂ ਦੀ ਮੌਤ (Death of two women) ਤੇ ਦੋ ਬੱਚਿਆਂ ਸਮੇਤ ਜੋ ਤਿੰਨ ਜਣੇ ਜ਼ਖ਼ਮੀ (Three people injured) ਦੱਸੇ ਜਾ ਰਹੇ ਹਨ ਵਿਚ ਕਾਰ ਚਾਲਕ ਦੀਪਾਂਸ਼ੂ ਗਰਗ ਅਤੇ ਦੋ ਬੱਚੇ ਵਿਵਾਨ (5) ਅਤੇ ਵਾਸ਼ੂ (3) ਜ਼ਖ਼ਮੀ ਹਾਲਤ ਵਿੱਚ ਮਿਲੇ ਹਨ । ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਦਕਿ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ (Postmortem) ਲਈ ਲਾਲ ਬਹਾਦੁਰ ਸ਼ਾਸਤਰੀ ਹਸਪਤਾਲ ਦੇ ਲਿਜਾਇਆ ਗਿਆ । ਪੁਲਸ ਵੱਲੋਂ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ।

ਹਾਦਸੇ ਵਿਚ ਮੌਤ ਦੇ ਘਾਟ ਉਤਰ ਗਈਆਂ ਔਰਤਾਂ ਵਿਚ ਕੌਣ ਕੌਣ ਹੈ ਸ਼ਾਮਲ

ਪੁਲਸ ਨੇ ਦੱਸਿਆ ਕਿ ਗਾਜ਼ੀਆਬਾਦ ਵੱਲੋਂ ਆ ਰਹੀ ਇੱਕ ਕਾਰ ਟੋਲ ਪਲਾਜ਼ਾ ਦੇ ਨੇੜੇ ਇੱਕ ਕੰਟੇਨਰ ਟਰੱਕ ਨਾਲ ਟਕਰਾ ਗਈ । ਮੌਕੇ `ਤੇ ਪਹੁੰਚੀ ਟੀਮ ਨੇ ਕਾਰ ਵਿੱਚ ਸਵਾਰ ਦੋ ਔਰਤਾਂ ਨੂੰ ਬੇਹੋਸ਼ ਪਾਇਆ । ਉਨ੍ਹਾਂ ਦੀ ਪਛਾਣ ਦੀਪਾਂਜਲੀ (38) ਅਤੇ ਨੀਲਮ ਗਰਗ (55) ਵਜੋਂ ਹੋਈ । ਇੱਕ ਔਰਤ ਕਾਰ ਦੇ ਬਾਹਰ ਪਈ ਮਿਲੀ, ਜਦਕਿ ਦੂਜੀ ਔਰਤ ਕਾਰ ਦੀ ਅੱਗੇ ਵਾਲੀ ਖੱਬੇ ਪਾਸੇ ਦੀ ਯਾਤਰੀ ਸੀਟ `ਤੇ ਫਸੀ ਹੋਈ ਸੀ, ਜਿਨ੍ਹਾਂ ਨੂੰ ਘਟਨਾ ਸਥਾਨ `ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ।

Read More : ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਮੌਤ ਦੂਸਰਾ ਜ਼ਖ਼ਮੀ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *