ਦਿੱਲੀ ਵਿਖੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

Bomb threat

ਦਿੱਲੀ, 9 ਫਰਵਰੀ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਸਕੂਲਾਂ ਨੂੰ ਇਕ ਵਾਰ ਫਿਰ ਤੋਂ ਬੰਬ ਨਾਲ ਉਡਾਏ ਜਾਣ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਉਣ ਨਾਲ ਚੁਫੇਰੇਓਂ ਡਰ ਵਾਲਾ ਮਾਹੌਲ ਪੈਦਾ ਹੋ ਗਿਆ ਹੈ । 

ਕਿੰਨੇ ਸਕੂਲਾਂ ਨੂੰ ਦਿੱਤੀ ਗਈ ਹੈ ਬੰਬ ਨਾਲ ਉਡਾਉਣ ਦੀ ਧਮਕੀ

ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੇ 11 ਤੋਂ ਵਧ ਸਕੂਲਾਂ ਨੂੰ ਜੋ ਬੰਬ ਨਾਲ ਉਡਾਉਣ ਦੀ ਧਮਕੀ (Bomb threat) ਮਿਲੀ ਹੈ ਵਿਚ ਦੱਖਣੀ ਦਿੱਲੀ ਦੇ ਤਿੰਨ ਵੀ ਸ਼ਾਮਲ ਹਨ । ਦੱਸਿਆ ਜਾ ਰਿਹਾ ਹੈ ਕਿ ਸੰਸਦ ‘ਤੇ ਹਮਲੇ ਲਈ ਫਾਂਸੀ ਦਿੱਤੇ ਗਏ ਅੱਤਵਾਦੀ ਅਫਜ਼ਲ ਗੁਰੂ ਦਾ ਵੀ ਜਿ਼ਕਰ ਕੀਤਾ ਗਿਆ ਹੈ ।

ਕਿਹੜੇ ਕਿਹੜੇ ਸਕੂਲ ਹਨ ਜਿਨ੍ਹਾਂ ਨੂੰ ਦਿੱਤੀ ਗਈ ਹੈ ਧਮਕੀ

ਧਮਕੀ ਦੇਣ ਵਾਲਿਆਂ ਨੇ ਜੋ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ ਵਿਚ ਦਿੱਲੀ ਦੇ ਲੋਰੇਟੋ ਕਾਨਵੈਂਟ ਸਕੂਲ, ਦਿੱਲੀ ਕੈਂਟ, ਕੈਮਬ੍ਰਿਜ ਸਕੂਲ, ਸ਼੍ਰੀਨਿਵਾਸਨਪੁਰੀ, ਵੈਂਕਟੇਸ਼ਵਰ ਸਕੂਲ, ਰੋਹਿਣੀ, ਕੈਮਬ੍ਰਿਜ ਸਕੂਲ, ਐਨ. ਐਫ. ਸੀ., ਦ ਇੰਡੀਅਨ ਸਕੂਲ, ਸਾਦਿਕ ਨਗਰ, ਸੀ. ਐਮ. ਸਕੂਲ, ਰੋਹਿਣੀ, ਡੀ. ਟੀ. ਏ. ਸਕੂਲ, ਆਈ. ਐਨ. ਏ., ਬਾਲ ਭਾਰਤੀ ਸਕੂਲ, ਰੋਹਿਣੀ, ਏਅਰ ਫੋਰਸ ਸਕੂਲ, ਲੋਧੀ ਰੋਡ, ਕੇਆਰ ਮੰਗਲਮ ਅਤੇ ਇੰਡੀਅਨ ਸਕੂਲ ਸ਼ਾਮਲ ਹਨ ।

ਕੀ ਦੱਸਿਆ ਪੁਲਸ ਨੇ

ਦਿੱਲੀ ਪੁਲਸ (Delhi Police) ਨੇ ਦੱਸਿਆ ਕਿ ਦਿੱਲੀ ਦੇ ਨੌਂ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਵਾਲੇ ਕਾਲ ਆਏ ਹਨ । ਜਾਣਕਾਰੀ ਮਿਲਣ ‘ਤੇ ਪੁਲਸ ਪ੍ਰਸ਼ਾਸਨ ਨੂੰ ਐਲਰਟ ਕਰ ਦਿੱਤਾ ਗਿਆ ਅਤੇ ਸਕੂਲਾਂ ਵਿਚ ਸੁਰੱਖਿਆ (Safety in schools) ਵਧਾ ਦਿੱਤੀ ਗਈ । ਦਿੱਲੀ ਪੁਲਸ ਦੇ ਨਾਲ-ਨਾਲ ਫਾਇਰ ਵਿਭਾਗ ਅਤੇ ਬੰਬ ਨਿਰੋਧਕ ਦਸਤੇ ਦੀਆਂ ਟੀਮਾਂ ਨੂੰ ਘਟਨਾ ਸਥਾਨ ‘ਤੇ ਤਾਇਨਾਤ ਕੀਤਾ ਗਿਆ ਹੈ ਤੇ ਸਕੂਲ ਕੰਪਲੈਕਸ ਦੀ ਪੂਰੀ ਤਲਾਸ਼ੀ ਲਈ ਜਾ ਰਹੀ ਹੈ । ਦਿੱਲੀ ਪੁਲਸ ਮੁਤਾਬਕ ਦੱਖਣੀ ਦਿੱਲੀ ਦੇ ਤਿੰਨ ਸਕੂਲਾਂ ਨੂੰ ਹੁਣ ਤੱਕ ਧਮਕੀਆਂ ਮਿਲੀਆਂ ਹਨ । ਸਾਰੇ ਕਾਲ ਸਵੇਰੇ 8:30 ਵਜੇ ਤੋਂ ਸਵੇਰੇ 9:00 ਵਜੇ ਦੇ ਵਿਚਕਾਰ ਆਏ ਸਨ । ਇਸ ਸਮੇਂ ਹੋਰ ਜਾਂਚ ਜਾਰੀ ਹੈ ।

Read More : ਹਰਿਆਣਾ ਦੇ ਗੁਰੂਗ੍ਰਾਮ ਵਿਖੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *