ਨਵੀਂ ਦਿੱਲੀ, 12 ਨਵੰਬਰ 2025 : ਫਰੀਦਾਬਾਦ ਤੋਂ ਅੱਤਵਾਦੀ ਮਾਡਿਊਨ ਵਿਚ ਸ਼ਾਮਲ ਹੋਣ ਤੇ ਗ੍ਰਿਫ਼ਤਾਰ ਕੀਤੇ ਡਾ. ਸ਼ਾਹੀਨ ਸ਼ਾਹਿਦ ਨੇ ਮੰਨਿਆਂ ਹੈ ਕਿ ਉਹ ਪਿਛਲੇ ਦੋ ਸਾਲਾਂ ਤੋਂ ਵਿਸਫੋਟਕ ਸਮੱਗਰੀ ਇਕੱਠਾ ਕਰ ਰਹੀ ਸੀ । ਦੱਸਣਯੋਗ ਹੈ ਕਿ ਇਥੇ ਹੀ ਬਸ ਨਹੀਂ ਉਸ ਵਲੋਂ ਆਪਣੇ ਸਾਥੀ ਅੱਤਵਾਦੀ ਡਾਕਟਰਾਂ ਨਾਲ ਮਿਲ ਕੇ ਦੇਸ਼ ਭਰ ਵਿਚ ਹਮਲਿਆਂ ਦੀ ਸਾਜਿਸ਼ ਵੀ ਘੜੀ ਜਾ ਰਹੀ ਸੀ ।
ਅੱਤਵਾਦੀ ਮਾਡਿਊਲ ਕਰ ਰਿਹਾ ਸੀ ਫਰੀਦਾਬਾਦ ਦੀ ਅਲ ਫਲਾਹ ਯੂਨੀਵਰਸਿਟੀ ਤੋਂ ਕੰਮ
ਪੁਲਸ ਦੇ ਭਰੋਸੇਯੋਗ ਸੂਤਰਾਂ ਮੁਤਾਬਕ ਡਾਕਟਰ ਸ਼ਾਹੀਨ ਨੇ ਪੁੱਛਗਿੱਛ ਦੌੌਰਾਨ ਮੰਨਿਆਂ ਹੈ ਕਿ ਉਹ ਅਤੇ ਉਸ ਦੇ ਸਾਥੀ ਫਰੀਦਾਬਾਦ ਸਥਿਤ ਇੱਕ ਵ੍ਹਾਈਟ-ਕਾਲਰ ਅੱਤਵਾਦੀ ਮਾਡਿਊਲ ਨਾਲ ਜੁੜੇ ਹੋਏ ਸਨ ਅਤੇ ਇਹ ਮਾਡਿਊਲ ਜੈਸ਼-ਏ-ਮੁਹੰਮਦ ਅਤੇ ਅੰਸਾਰ ਗਜ਼ਵਤ-ਉਲ-ਹਿੰਦ ਨਾਲ ਜੁੜਿਆ ਹੋਇਆ ਹੈ ਅਤੇ ਫਰੀਦਾਬਾਦ ਦੀ ਅਲ ਫਲਾਹ ਯੂਨੀਵਰਸਿਟੀ ਤੋਂ ਕੰਮ ਕਰ ਰਹੇ ਸਨ ।
ਜੰਮੂ ਕਸ਼ਮੀਰ ਪੁਲਸ ਨੇ ਇਕ ਮੌਲਵੀ ਨੂੰ ਕੀਤਾ ਹੈ ਗ੍ਰਿਫ਼ਤਾਰ
ਜੰਮੂ-ਕਸ਼ਮੀਰ ਪੁਲਸ ਵਲੋਂ ਬੁੱਧਵਾਰ ਨੂੰ ਇਸ ਮਾਡਿਊਲ ਦੇ ਸਬੰਧ ਵਿੱਚ ਹਰਿਆਣਾ ਦੇ ਮੇਵਾਤ ਤੋਂ ਇਸ਼ਤਿਆਕ ਨਾਮਕ ਇੱਕ ਮੌਲਵੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਬਾਰੇ ਪਤਾ ਲੱਗਿਆ ਹੈ ਅਤੇ ਹੁਣ ਉਸ ਨੂੰ ਸ਼੍ਰੀਨਗਰ ਲਿਆਂਦਾ ਗਿਆ ਹੈ । ਉਹ ਅਲ ਫਲਾਹ ਯੂਨੀਵਰਸਿਟੀ ਕੈਂਪਸ ਵਿੱਚ ਕਿਰਾਏ ਦੇ ਘਰ ਵਿੱਚ ਰਹਿ ਰਿਹਾ ਸੀ । ਉਸ ਦੇ ਘਰ ਤੋਂ 2500 ਕਿਲੋਗ੍ਰਾਮ ਤੋਂ ਵੱਧ ਅਮੋਨੀਅਮ ਨਾਈਟ੍ਰੇਟ, ਪੋਟਾਸ਼ੀਅਮ ਕਲੋਰੇਟ ਅਤੇ ਸਲਫਰ ਬਰਾਮਦ ਕੀਤੇ ਗਏ ਸਨ ।
ਕਸ਼ਮੀਰ ਵਿਚ ਇਕ ਹੋਰ ਡਾਕਟਰ ਵੀ ਹੋਇਆ ਹੈ ਗ੍ਰਿਫ਼ਤਾਰ
ਦਿੱਲੀ ਧਮਾਕਿਆਂ ਦੀ ਗੂੰਜ ਤੋਂ ਬਾਅਦ ਸ਼ੁਰੂ ਹੋਏ ਜਾਂਚ ਦੌਰਾਨ ਮੰਗਲਵਾਰ ਰਾਤ ਨੂੰ ਕਸ਼ਮੀਰ ਵਿੱਚ ਇੱਕ ਹੋਰ ਡਾਕਟਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਉਸਦੀ ਪਛਾਣ ਡਾਕਟਰ ਤਜਾਮੁਲ ਵਜੋਂ ਹੋਈ ਹੈ। ਉਹ ਸ਼੍ਰੀਨਗਰ ਦੇ ਐਸ. ਐਮ. ਐਚ. ਐਸ. ਹਸਪਤਾਲ ਵਿੱਚ ਕੰਮ ਕਰਦਾ ਹੈ। ਇਹ ਕਸ਼ਮੀਰ ਦਾ ਪੰਜਵਾਂ ਡਾਕਟਰ ਹੈ ਜਿਸ ਨੂੰ ਧਮਾਕਿਆਂ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ । ਹੁਣ ਤੱਕ ਦਸ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ।
Read More : ਇਸਲਾਮਾਬਾਦ ਵਿਚ ਹੋਇਆ ਧਮਾਕਾ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
