ਪਿਤਾ ਨੇ ਕੀਤਾ ਮਾਸੂਮ ਜਿਹੀ ਬੱਚੀ ਦਾ ਕਤਲ

Murder

ਜਲੰਧਰ, 5 ਫਰਵਰੀ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਵਿਖੇ ਇਕ ਸ਼ਰਾਬੀ ਪਿਤਾ ਵਲੋਂ ਪੰਜ ਸਾਲਾਂ ਦੀ ਮਾਸੂਮ ਜਿਹੀ ਬੱਚੀ ਦਾ ਗਲਾ ਘੁਟ ਕੇ ਕਤਲ (Murder by strangulation) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਕਾਰਨ ਰਿਹਾ ਬੱਚੀ ਦੇ ਕਤਲ ਦਾ

ਜਲੰਧਰ ਤੋਂ ਜੋ ਇਕ ਪਿਤਾ ਵਲੋਂ ਹੀ ਆਪਣੀ ਪੰਜ ਸਾਲਾ ਮਾਸੂਮ ਬੱਚੀ (Five-year-old innocent girl) ਦਾ ਗਲਾ ਘੁਟ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਦਾ ਮੁੱਖ ਕਾਰਨ ਆਪਣੇ ਪਿਤਾ ਨੂੰ ਬੱਚੀ ਨੂੰ ਸ਼ਰਾਬ ਪੀਣ ਤੋਂ ਰੋਕਣਾ ਸੀ ਤੇ ਉਹ ਵਾਰ-ਵਾਰ ਭੁੱਖ-ਪਿਆਸ ਕਾਰਨ ਪਿਤਾ ਤੋਂ ਖਾਣਾ ਮੰਗ ਰਹੀ ਸੀ ।

ਕੀ ਨਾਮ ਹੈ ਬੱਚੀ ਦਾ

ਪਿਤਾ ਵਲੋ਼ਂ ਹੀ ਗਲਾ ਘੁਟ ਕੇ ਮੌਤ (Death) ਦੇ ਘਾਟ ਉਤਾਰ ਦਿੱਤੀ ਗਈ ਪੰਜ ਸਾਲਾ ਬੱਚੀ ਦਾ ਨਾਮ ਨਿਹਾਰਿਕਾ ਹੈ । ਦੱਸਣਯੋਗ ਹੈ ਕਿ ਸੱਚਾਈ ਉਦੋਂ ਸਾਹਮਣੇ ਆਈ ਜਦੋਂ ਗੁਆਂਢੀ ਨੇ ਬੱਚੀ ਨੂੰ ਬੇਹੋਸ਼ੀ ਦੀ ਹਾਲਤ ਵਿਚ ਦੇਖਿਆ ਤੇ ਉਸ ਨੂੰ ਡਾਕਟਰ ਕੋਲ ਲੈ ਗਿਆ, ਜਿੱਥੇ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ । ਪੁਲਸ ਨੇ ਮੁਲਜ਼ਮ ਪਿਤਾ  (Accused father) ਅਰਵਿੰਦਰ ਕੁਮਾਰ ਵਿਰੁੱਧ ਕਤਲ ਦਾ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ।

Read More : ਹਰਿਆਣਾ ਵਿਚ ਬਾਪ ਨੇ ਧੀ ਦਾ ਕੀਤਾ ਕਤਲ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *