ਨੀਰਜ ਚੋਪੜਾ ਨੇ ਜੇ. ਐੱਸ. ਡਬਲਯੂ. ਸਪੋਰਟਸ ਨਾਲੋਂ ਤੋੜਿਆ ਨਾਤਾ

Neeraj Chopra

ਨਵੀਂ ਦਿੱਲੀ, 6 ਜਨਵਰੀ 2026 : ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਜੈਵਲਿਨ ਬੋਅਰ ਨੀਰਜ ਚੋਪੜਾ (Javelin thrower Neeraj Chopra) ਨੇ ਜੇ . ਐੱਸ. ਡਬਲਯੂ. ਸਪੋਰਟਸ ਦੇ ਨਾਲ ਇਕ ਦਹਾਕੇ ਪੁਰਾਣਾ ਰਿਸ਼ਤਾ ਤੋੜ ਦਿੱਤਾ ਹੈ ਤੇ ਹੁਣ ਉਹ ਆਪਣੀ ਖਿਡਾਰੀ ਪ੍ਰਬੰਧਨ ਫਰਮ ਵੇਲ ਸਪੋਰਟਸ (Player management firm Vale Sports) ਸ਼ੁਰੂ ਕਰੇਗਾ । ਚੋਪੜਾ 2016 ਤੋਂ ਜੇ. ਐੱਸ. ਡਬਲਯੂ. ਸਪੋਟਸ ਨਾਲ ਜੁੜਿਆ ਸੀ ।

ਪ੍ਰਸਿੱਧ ਖਿਡਾਰੀ ਚੋਪੜਾ ਨੇ ਕੀ ਬਿਆਨ ਦਿੱਤਾ

ਨੀਰਜ ਚੋਪੜਾ (Neeraj Chopra) ਜੋ ਕਿ 27 ਸਾਲਾਂ ਦੇ ਹਨ ਨੇ ਇਕ ਬਿਆਨ ਵਿਚ ਕਿਹਾ ਕਿ ਪਿਛਲੇ ਇਕ ਦਹਾਕੇ ਤੋਂ ਸਾਡਾ ਸਫਰ ਵਿਕਾਸ, ਵਿਸ਼ਵਾਸ ਤੇ ਪ੍ਰਾਪਤੀਆਂ ਨਾਲ ਭਰਿਆ ਰਿਹਾ ਹੈ। ਮੇਰੇ ਕਰੀਅਰ ਵਿਚ ਜੇ. ਐੱਸ. ‘ ਡਬਲਯੂ. ਸਪੋਰਟਸ (J. S. ‘ W. Sports) ਦੀ ਅਹਿਮ ਭੂਮਿਕਾ ਰਹੀ ਹੈ ਤੇ ਉਸਦੇ ਸਹਿਯੋਗ ਤੇ ਦ੍ਰਿਸ਼ਟੀਕੋਣ ਲਈ ਮੈਂ ਹਮੇਸ਼ਾ ਧੰਨਵਾਦੀ ਰਹਾਂਗਾ । ਉਸ ਨੇ ਕਿਹਾ ਕਿ ਇਸ ਅਧਿਆਏ ਖਤਮ ਕਰਨ ਦੇ ਨਾਲ ਮੈਂ ਉਨ੍ਹਾਂ ਮੁੱਲਾਂ ਆਪਣੇ ਸਫਰ ਦੇ ਅਗਲੇ ਪੜਾਅ ਵਿਚ ਲੈ ‘ਕੇ ਜਾ ਰਿਹਾ ਹਾਂ। ਬਿਆਨ ਵਿਚ ਕਿਹਾ ਗਿਆ ਕਿ ਦੋਵਾਂ ਪੱਖਾਂ ਨੇ ਇਕ-ਦੂਜੇ ਦੇ ਪ੍ਰਤੀ ਸਨਮਾਨ ਤੇ-ਮਾਣ ਦੇ ਨਾਲ ਇਹ ਫੈਸਲ ਲਿਆ ਹੈ ।

Read More : ਸ਼ਾਰਦੁਲ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਮੁੰਬਈ ਨੇ ਛੱਤੀਸਗੜ੍ਹ ਨੂੰ ਹਰਾਇਆ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *