ਕਫ ਸਿਰਪ ਮਾਮਲੇ ਵਿਚ ਸ਼ੁਭਮ ਜਾਇਸਵਾਲ ਸਮੇਤ 4 ਖਿਲਾਫ ਲੁਕਆਊਟ ਨੋਟਿਸ ਜਾਰੀ

Cough syrup

ਵਾਰਾਣਸੀ, 24 ਦਸੰਬਰ 2025 : ਉੱਤਰ ਪ੍ਰਦੇਸ਼ `ਚ ਕੋਡੀਨ ਵਾਲੇ ਕਫ ਸਿਰਪ (Cough syrup) ਦੇ ਗ਼ੈਰ-ਕਾਨੂੰਨੀ ਕਾਰੋਬਾਰ `ਚ ਮੁਲਜ਼ਮ ਅਤੇ 50 ਹਜ਼ਾਰ ਰੁਪਏ ਦੇ ਇਨਾਮੀ ਸ਼ੁਭਮ ਜਾਇਸਵਾਲ ਸਮੇਤ 4 ਲੋਕਾਂ ਦੇ ਖਿਲਾਫ ਲੁਕਆਊਟ ਨੋਟਿਸ (Lookout notice) ਜਾਰੀ ਕੀਤਾ ਗਿਆ ਹੈ । ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ।

ਡੀ. ਸੀ. ਪੀ. ਨੇ ਦਿੱਤੀ ਸਮੁੱਚੀ ਜਾਣਕਾਰੀ

ਪੁਲਸ ਦੇ ਡਿਪਟੀ ਕਮਿਸ਼ਨਰ (Deputy Commissioner) (ਡੀ. ਸੀ. ਪੀ.) ਗੌਰਵ ਬੰਸਵਾਲ ਨੇ ਦੱਸਿਆ ਕਿ ਸ਼ੁਭਮ ਜਾਇਸਵਾਲ `ਤੇ ਪਹਿਲਾਂ 25 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ, ਜਿਸ ਨੂੰ ਬਾਅਦ `ਚ ਵਧਾ ਕੇ 50 ਹਜ਼ਾਰ ਰੁਪਏ ਕੀਤਾ ਜਾ ਚੁੱਕਿਆ ਹੈ । ਬੰਸਵਾਲ ਨੇ ਦੱਸਿਆ ਕਿ ਸ਼ੁਭਮ ਜਾਇਸਵਾਲ ਅਤੇ 3 ਹੋਰ ਆਕਾਸ਼ ਪਾਠਕ, ਅਮਿਤ ਜਾਇਸਵਾਲ ਅਤੇ ਦਿਵੇਸ਼ ਜੈਸਵਾਲ ਨੂੰ ਦੇਸ਼ ਛੱਡਣ ਤੋਂ ਰੋਕਣ ਲਈ ਸੋਮਵਾਰ ਨੂੰ ਲੁਕਆਊਟ ਨੋਟਿਸ ਜਾਰੀ ਕੀਤੇ ਗਏ ।

ਬੰਸਵਾਲ ਨੇ ਦੱਸਿਆ ਕਿ ਰਾਂਚੀ ਦੇ ਸ਼ੈਲੀ ਟੇਡਰਜ਼ ਨਾਲ ਜੁੜੀਆਂ ਕਈ ਫਰਮਾਂ ਦੇ ਲਾਇਸੰਸ ਵੀ ਰੱਦ ਕੀਤੇ ਗਏ ਹਨ । ਉਨ੍ਹਾਂ ਕਿਹਾ ਕਿ ਜਾਂਚ `ਚ ਸਾਹਮਣੇ ਆਇਆ ਹੈ ਕਿ ਸ਼ੁਭਮ ਜਾਇਸਵਾਲ ਲਈ ਦਿਵੇਸ਼ ਜਾਇਸਵਾਲ ਅਤੇ ਅਮਿਤ ਜਾਇਸਵਾਲ ਫਰਜ਼ੀ ਫਰਮਾਂ ਅਤੇ ਫਰਜ਼ੀ ਦਸਤਾਵੇਜ਼ਾਂ ਰਾਹੀਂ ਬਿੱਲ ਜੈਨਰੇਟ ਕਰਾਉਣ ਦਾ ਕੰਮ ਕਰਦੇ ਸਨ ।

Read More : ਗੈਰ-ਕਾਨੂੰਨੀ ਕਫ ਸਿਰਪ ਮਾਮਲੇ ਚ ਈ. ਡੀ. ਦੇ 3 ਸੂਬਿਆਂਚ 25 ਟਿਕਾਣਿਆਂ `ਤੇ ਛਾਪੇ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *