ਗਾਜ਼ੀਆਬਾਦ, 22 ਦਸੰਬਰ 2025 : ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ (Ghaziabad) ਜ਼ਿਲੇ ਦੇ ਮੁਰਾਦਨਗਰ ਇਲਾਕੇ `ਚ ਇਕ ਨਾਬਾਲਿਗ ਨੇ ਆਪਣੇ ਚਾਚੇ ਦੇ ਕਤਲ ਦਾ ਬਦਲਾ ਲੈਣ ਲਈ ਕਥਿਤ ਤੌਰ `ਤੇ ਦੁੱਧ ਦੇ ਇਕ ਵਿਕਰੇਤਾ ਦੀ ਗੋਲੀ ਮਾਰ ਕੇ ਹੱਤਿਆ (Murder by shooting) ਕਰ ਦਿੱਤੀ ।
ਥਾਣੇ `ਚ ਕੀਤਾ ਆਤਮ-ਸਮਰਪਣ
ਘਟਨਾ ਤੋਂ ਬਾਅਦ ਮੁਲਜ਼ਮ ਨੇ ਪੁਲਸ ਥਾਣੇ `ਚ ਆਤਮ-ਸਮਰਪਣ ਕਰ ਦਿੱਤਾ । ਪੁਲਸ ਅਨੁਸਾਰ ਮ੍ਰਿਤਕ ਦੀ ਪਛਾਣ ਇਮਰਾਨ (Imran) (49) ਵਜੋਂ ਹੋਈ ਹੈ, ਜੋ ਕੱਚੀ ਸਰਾਏ ਬਸਤੀ ਦਾ ਰਹਿਣ ਵਾਲਾ ਸੀ । ਸ਼ਨੀਵਾਰ ਇਮਰਾਨ ਓਲੰਪਿਕ ਤਿਰਾਹਾ ਬਾਜ਼ਾਰ `ਚ ਸਾਈਕਲਾਂ ਦੀ ਇਕ ਦੁਕਾਨ `ਤੇ ਬੈਠਾ ਸੀ ਕਿ ਨਾਬਾਲਿਗ ਉੱਥੇ ਪਹੁੰਚਿਆ ਤੇ ਉਸ ਦੀ ਛਾਤੀ `ਚ ਤਿੰਨ ਗੋਲੀਆਂ ਮਾਰ ਦਿੱਤੀਆਂ ।
ਚਾਚੇ ਦੇ ਕਤਲ ਦਾ ਬਦਲਾ ਲੈਣ ਲਈ ਵਾਰਦਾਤ ਨੂੰ ਦਿੱਤਾ ਅੰਜਾਮ
ਸਥਾਨਕ ਵਪਾਰੀਆਂ ਨੇ ਇਮਰਾਨ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ । ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਨੇ 2007 `ਚ ਆਪਣੇ ਚਾਚੇ ਦੇ ਕਤਲ (Uncle’s murder) ਦਾ ਬਦਲਾ ਲੈਣ ਲਈ ਇਹ ਅਪਰਾਧ ਕੀਤਾ ।
ਇਮਰਾਨ ਨੂੰ ਉਸ ਮਾਮਲੇ `ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਤੇ ਉਹ ਜ਼ਮਾਨਤ `ਤੇ ਬਾਹਰ ਆਇਆ ਹੋਇਆ ਸੀ । ਇਸ ਘਟਨਾ ਤੋਂ ਬਾਅਦ ਗੁੱਸੇ `ਚ ਆਏ ਵਪਾਰੀਆਂ ਨੇ ਬਾਜ਼ਾਰ ਬੰਦ ਕਰ ਦਿੱਤਾ ਤੇ ਵਿਰੋਧ ਪ੍ਰਦਰਸ਼ਨ ਕੀਤਾ । ਪੁਲਸ ਨੇ ਨਾਬਾਲਿਗ ਸਮੇਤ 4 ਵਿਅਕਤੀਆਂ ਵਿਰੁੱਧ ਮਾਮਲਾ ਦਰਜ (Case registered) ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਲਾਕੇ `ਚ ਵਾਧੂ ਪੁਲਸ ਤਾਇਨਾਤ ਕੀਤੀ ਗਈ ਹੈ ।
Read More : ਵਿਆਹ ਤੋਂ ਮੁੱਕਰੀ ਪ੍ਰੇਮਿਕਾ ਨੂੰ ਪੀ. ਜੀ. ਵਿਚ ਵੜ ਕੇ ਗੋਲੀ ਮਾਰਨ ਨਾਲ ਹੋਈ ਮੌਤ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
