ਵੋਟ ਚੋਰੀ ਮਾਮਲੇ ਵਿਚ ਭਾਜਪਾ ਦੇ ਸਾਬਕਾ ਵਿਧਾਇਕ ਸਮੇਤ 7 ਵਿਰੁੱਧ ਦੋਸ਼-ਪੱਤਰ ਦਾਇਰ

court

ਬੈਂਗਲੁਰੂ, 16 ਦਸੰਬਰ 2025 : ਕਰਨਾਟਕ (Karnataka) `ਚ 2023 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਲੈਂਡ ਹਲਕੇ `ਚ ਕਥਿਤ `ਵੋਟ ਚੋਰੀ` (`Vote theft`) ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਨੇ ਭਾਜਪਾ ਦੇ ਇਕ ਸਾਬਕਾ ਵਿਧਾਇਕ ਸਮੇਤ 7 ਵਿਅਕਤੀਆਂ ਵਿਰੁੱਧ ਦੋਸ਼-ਪੱਤਰ ਦਾਇਰ (Chargesheet filed) ਕੀਤਾ ਹੈ । ਇਸ `ਚ ਸਾਬਕਾ ਵਿਧਾਇਕ ਦੇ ਪੁੱਤਰ ਤੇ ਨਜ਼ਦੀਕੀ ਸਹਿਯੋਗੀ ਸ਼ਾਮਲ ਹਨ। ਐੱਸ. ਆਈ. ਟੀ. (S. I. T.) ਨੇ ਬੈਂਗਲੁਰੂ `ਚ ਪਹਿਲੇ ਵਧੀਕ ਮੁੱਖ ਮੈਟਰੋਪਾਲੀਟਨ ਮੈਜਿਸਟ੍ਰੇਟ ਦੇ ਸਾਹਮਣੇ ਉਕਤ ਦੋਸ਼-ਪੱਤਰ ਦਾਇਰ ਕੀਤਾ ਹੈ ।

ਦੋਸ਼-ਪੱਤਰ ਕਥਿਤ ਤੌਰ `ਤੇ ਹੈ 5994 ਵੋਟਰਾਂ ਦੇ ਨਾਂ ਹਟਾਉਣ ਦੀਆਂ ਕੋਸਿ਼ਸ਼ਾਂ ਨਾਲ ਸਬੰਧਤ

ਦੋਸ਼-ਪੱਤਰ ਕਥਿਤ ਤੌਰ `ਤੇ 5994 ਵੋਟਰਾਂ ਦੇ ਨਾਂ ਹਟਾਉਣ ਦੀਆਂ ਕੋਸਿ਼ਸ਼ਾਂ ਨਾਲ ਸਬੰਧਤ ਹੈ । ਸੀ. ਆਈ. ਡੀ. ਦੇ ਸੂਤਰਾਂ ਅਨੁਸਾਰ 22 ਹਜ਼ਾਰ ਤੋਂ ਵੱਧ ਪੰਨਿਆਂ ਦਾ ਦੋਸ਼-ਪੱਤਰ ਵੋਟਰਾਂ ਦੇ ਨਾਂ ਹਟਾਉਣ ਲਈ ਕਥਿਤ ਤੌਰ `ਤੇ ਅਪਣਾਈ ਗਈ ਪ੍ਰਣਾਲੀ ਦਾ ਵੇਰਵਾ ਦਿੰਦਾ ਹੈ । ਇਸ `ਚ ਅਲੈਂਡ ਤੋਂ 4 ਵਾਰ ਵਿਧਾਇਕ ਰਹੇ ਸੁਭਾਸ਼ ਗੁੱਟੇਦਾਰ, ਉਨ੍ਹਾਂ ਦੇ ਪੁੱਤਰ ਹਰਸ਼ਾਨੰਦ ਗੁੱਟੇਦਾਰ, ਨਿੱਜੀ ਸਕੱਤਰ ਟਿੱਪਰੂਦਰਾ, ਕਲਬੁਰਗੀ ਵਿਖੇ ਡਾਟਾ ਸੈਂਟਰ ਦੇ 3 ਸੰਚਾਲਕ ਅਕਰਮ ਪਾਸ਼ਾ, ਮੁਕਰਮ ਪਾਸ਼ਾ ਤੇ ਮੁਹੰਮਦ ਅਸ਼ਫਾਕ ਅਤੇ ਪੱਛਮੀ ਬੰਗਾਲ ਦੇ ਬਾਪੀ ਆਦਿਆ ਦੇ ਨਾਂ ਸ਼ਾਮਲ ਹਨ । ਇਸ ਮਾਮਲੇ `ਚ ਆਦਿਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ।

Read more : ਐੱਨ. ਆਈ. ਏ. ਨੇ 11 ਮਾਓਵਾਦੀਆਂ ਖਿਲਾਫ ਦਾਖ਼ਲ ਕੀਤਾ ਦੋਸ਼-ਪੱਤਰ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *