ਪੰਜਾਬ ਬਣ ਗਿਆ ਹੈ ਦੇਸ਼ ਦਾ ਵੱਧ ਭੂਮੀਗਤ ਪਾਣੀ ਦੇ ਦਬਾਅ ਵਾਲਾ ਸੂਬਾ : ਸੀਚੇਵਾਲ

Sant Balbir Singh Seechewal

ਚੰਡੀਗੜ੍ਹ, 15 ਦਸੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਚੱਲ ਰਹੇ ਸਰਦ ਰੁੱਤ ਸੈਸ਼ਨ (Winter session) ਦੌਰਾਨ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ (Sant Balbir Singh Seechewal) ਵੱਲੋਂ ਪੰਜਾਬ ਦੇ ਤੇਜੀ ਨਾਲ ਘੱਟ ਰਹੇ ਭੂਮੀਗਤ ਪਾਣੀ ਦੇ ਪੱਧਰ ਸਬੰਧੀ ਲਿਖਤੀ ਪੁੱਛਿਆ ਗਿਆ । ਜਿਸ ਤੇ ਜਵਾਬ ਦਿੰਦਿਆਂ ਕੇਂਦਰੀ ਜਲ ਸ਼ਕਤੀ ਰਾਜ ਮੰਤਰੀ (Union Minister of State for Water Resources) ਰਾਜ ਭੂਸ਼ਣ ਚੌਧਰੀ ਨੇ ਕੇਂਦਰੀ ਭੂਮੀਗਤ ਪਾਣੀ ਬੋਰਡ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਪੰਜਾਬ ਦੇਸ਼ ਦਾ ਸਭ ਤੋਂ ਵੱਧ ਭੂਮੀਗਤ ਪਾਣੀ ਦੇ ਦਬਾਅ ਵਾਲਾ ਸੂਬਾ ਬਣ ਗਿਆ ਹੈ ।

ਕੀ ਦਰਸਾਉਂਦੀ ਹੈ ਕੇਂਦਰੀ ਭੂਮੀਗਤ ਪਾਣੀ ਬੋਰਡ ਦੀ 2024-25 ਦੀ ਰਿਪੋਰਟ

ਕੇਂਦਰੀ ਭੂਮੀਗਤ ਪਾਣੀ ਬੋਰਡ ਦੀ 2024-25 ਲਈ ਰਾਸ਼ਟਰੀ ਮੁਲਾਂਕਣ ਰਿਪੋਰਟ ਦੇ ਅਨੁਸਾਰ ਪੰਜਾਬ ਵਿੱਚ ਭੂਮੀਗਤ ਪਾਣੀ (Groundwater) ਦੀ ਵਰਤੋਂ ਦਰ 156 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ, ਜੋ ਕਿ ਦੇਸ਼ ਦੇ ਸਾਰੇ ਰਾਜਾਂ ਵਿੱਚੋਂ ਸਭ ਤੋਂ ਵੱਧ ਹੈ । ਇਹ ਦਰ ਰਾਸ਼ਟਰੀ ਔਸਤ 60. 63 ਪ੍ਰਤੀਸ਼ਤ ਤੋਂ ਬਹੁਤ ਜ਼ਿਆਦਾ ਹੈ । ਰਿਪੋਰਟ ਦੇ ਅਨੁਸਾਰ, ਪੰਜਾਬ ਦਾ ਸਾਲਾਨਾ ਕੁੱਲ ਭੂਮੀਗਤ ਪਾਣੀ ਰੀਚਾਰਜ 18.60 ਬਿਲੀਅਨ ਘਣ ਮੀਟਰ ਹੋਣ ਦਾ ਅਨੁਮਾਨ ਹੈ, ਜਦੋਂ ਕਿ ਸੁਰੱਖਿਅਤ ਢੰਗ ਨਾਲ ਵਰਤੋਂ ਯੋਗ ਪਾਣੀ ਸਿਰਫ 16.80 ਬਿਲੀਅਨ ਘਣ ਮੀਟਰ ਹੈ । ਇਸ ਦੇ ਉਲਟ ਪੰਜਾਬ ਇਸ ਸਮੇਂ ਸਿੰਚਾਈ, ਘਰੇਲੂ ਅਤੇ ਉਦਯੋਗਿਕ ਵਰਤੋਂ ਲਈ ਸਾਲਾਨਾ ਲਗਭਗ 26.27 ਬਿਲੀਅਨ ਘਣ ਮੀਟਰ ਪਾਣੀ ਵਾਪਸ ਲੈ ਰਿਹਾ ਹੈ । ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਹੁਣ ਗੰਭੀਰ ਕਾਰਵਾਈ ਨਾ ਕੀਤੀ ਗਈ ਤਾਂ ਪੰਜਾਬ ਵਿੱਚ ਪਾਣੀ ਦੀ ਸਥਿਤੀ ਹੋਰ ਵੀ ਭਿਆਨਕ ਹੋ ਸਕਦੀ ਹੈ ।

Read more : 3 ਤੋਂ 6 ਸਾਲ ਦੀ ਉਮਰ ਦੇ ਬੱਚਿਆਂ ਲਈ ਸਿੱਖਿਆ ਤੇ ਪੋਸ਼ਣ ਦੀ ਗਾਰੰਟੀ ਲਾਜ਼ਮੀ ਹੋਵੇ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *